ਅਫਗਾਨਿਸਤਾਨ ''ਚ ਹਸਪਤਾਲ ''ਤੇ IS-K ਨੇ ਕੀਤਾ ਸੀ ਹਮਲਾ: ਅਮਰੀਕਾ

Friday, May 15, 2020 - 10:18 AM (IST)

ਅਫਗਾਨਿਸਤਾਨ ''ਚ ਹਸਪਤਾਲ ''ਤੇ IS-K ਨੇ ਕੀਤਾ ਸੀ ਹਮਲਾ: ਅਮਰੀਕਾ

ਵਾਸ਼ਿੰਗਟਨ- ਅਮਰੀਕਾ ਨੇ ਕਿਹਾ ਹੈ ਕਿ ਇਸ ਹਫਤੇ ਅਫਗਾਨਿਸਤਾਨ ਵਿਚ ਇਕ ਹਸਪਤਾਲ ਤੇ ਇਕ ਪੁਲਸ ਅਧਿਕਾਰੀ ਦੇ ਜਨਾਜ਼ੇ ਦੌਰਾਨ ਹੋਏ ਹਮਲਿਆਂ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੋਰਸਾਨ (ਆਈਐਸ-ਕੇ) ਨੇ ਅੰਜਾਮ ਦਿੱਤਾ ਸੀ।

ਅਫਗਾਨਿਸਤਾਨ ਦੇ ਲਈ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਜਲਮੇ ਖਲੀਲਜਾਦ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਅਮਰੀਕਾ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਅਫਗਾਨਿਸਤਾਨ ਵਿਚ ਇਸ ਹਫਤੇ ਇਕ ਹਸਪਤਾਲ ਅਤੇ ਇਕ ਅੰਤਿਮ ਸੰਸਕਾਰ ਦੌਰਾਨ ਹੋਏ ਭਿਆਨਕ ਹਮਲੇ ਨੂੰ ਆਈ.ਐਸ.-ਕੇ ਨੇ ਅੰਜਾਮ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਇਸਲਾਮਿਕ ਸਟੇਟ ਨਾਗਰਿਕਾਂ ਦੇ ਖਿਲਾਫ ਇਸ ਤਰ੍ਹਾਂ ਦੇ ਭਿਆਨਕ ਹਮਲਿਆਂ ਨੂੰ ਅੰਜਾਮ ਦਿੰਦਾ ਹੈ ਤੇ ਇਹ ਅਫਗਾਨਿਸਤਾਨ ਦੇ ਲੋਕਾਂ ਤੇ ਪੂਰੀ ਦੁਨੀਆ ਦੇ ਲਈ ਖਤਰਾ ਹੈ। ਉਧਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਹਮਲੇ ਦੇ ਲਈ ਤਾਲਿਬਾਨ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਇਸ ਹਮਲੇ ਵਿਚ 2 ਨਵਜਾਤ ਬੱਚਿਆਂ, ਔਰਤਾਂ ਤੇ ਨਰਸਾਂ ਸਣੇ 24 ਲੋਕ ਮਾਰੇ ਗਏ ਸਨ। ਤਾਲਿਬਾਨ ਨੇ ਹਾਲਾਂਕਿ ਇਸ ਹਮਲੇ ਨੂੰ ਅੰਜਾਮ ਦੇਣ ਤੋਂ ਇਨਕਾਰ ਕੀਤਾ ਹੈ। ਆਈ.ਐਸ.-ਕੇ ਨੇ ਵੀ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਵਿਚ ਇਸ ਹਫਤੇ ਦੀ ਸ਼ੁਰੂਆਤ ਵਿਚ ਇਕ ਅੰਤਿਮ ਸੰਸਕਾਰ ਦੌਰਾਨ ਹੋਏ ਹਮਲੇ ਵਿਚ 32 ਲੋਕ ਮਾਰੇ ਗਏ ਸਨ। 


author

Baljit Singh

Content Editor

Related News