ਦੋ ਗਜ਼ ਦੀ ਦੂਰੀ ਘਰ ਦੇ ਅੰਦਰ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਕਾਫੀ ਨਹੀਂ : ਅਧਿਐਨ
Wednesday, Sep 15, 2021 - 07:43 PM (IST)
ਵਾਸ਼ਿੰਗਟਨ-ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਦੋ ਗਜ਼ ਭਾਵ ਕਰੀਬ ਸਾਢੇ 6 ਫੁੱਟ ਦੀ ਸਰੀਰਿਕ ਦੂਰੀ ਵਾਇਰਸ ਲਿਜਾਣ ਵਾਲੇ ਏਅਰੋਸਾਲ ਦੇ ਕਹਿਰ ਨੂੰ ਰੋਕਣ ਲਈ ਕਾਫੀ ਨਹੀਂ ਹੋ ਸਕਦੀ। ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਸਰੀਰਿਕ ਦੂਰੀ ਸਾਹ ਰਾਹੀਂ ਅੰਦਰ ਜਾਣ ਵਾਲੇ ਏਅਰੋਸਾਲੋਂ (ਸੂਖਮ ਕਣਾਂ) ਨੂੰ ਰੋਕਣ ਲਈ ਕਾਫੀ ਨਹੀਂ ਹਨ ਅਤੇ ਇਸ ਨੂੰ ਮਾਸਕ ਪਾਉਣ ਅਤੇ ਹਵਾ ਦੇ ਆਉਣ ਜਾਣ ਦੀ ਵਿਵਸਥਾ ਭਾਵ ਵੈਂਟੀਲੇਸ਼ਨ ਵਰਗੇ ਹੋਰ ਕੰਟਰੋਲ ਰਣਨੀਤੀਆਂ ਨਾਲ ਲਾਗੂ ਕੀਤਾ ਜਾਣਾ ਚਾਹੀਦਾ। ਖੋਜਕਰਤਾਵਾਂ ਨੇ ਤਿੰਨ ਕਾਰਕਾਂ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਇਕ ਥਾਂ ਹਵਾਦਾਰ ਮਾਰਗ ਨਾਲ ਮਿਲਣ ਵਾਲੀ ਹਵਾ ਦੀ ਮਾਤਰਾ ਅਤੇ ਦਰ, ਵੱਖ-ਵੱਖ ਵੈਟੀਂਲੇਸ਼ਨ ਰਣਨੀਤੀਆਂ ਨਾਲ ਜੁੜੀਆਂ ਅੰਦਰੂਨੀ ਥਾਵਾਂ 'ਤੇ ਹਵਾ ਦੇ ਪ੍ਰਵਾਹ ਦਾ ਨਮੂਨਾ ਅਤੇ ਸਾਹ ਬਨਾਮ ਗੱਲ ਕਰਨ ਤੋਂ ਨਿਕਲਣ ਵਾਲੇ ਏਅਰੋਸਾਲ। ਉਨ੍ਹਾਂ ਨੇ ਟ੍ਰੇਸਰ ਗੈਸ ਆਉਣ-ਜਾਣ ਦੀ ਤੁਲਨਾ ਮਨੁੱਖੀ ਸਾਹ ਤੋਂ ਨਿਕਲਣ ਵਾਲੇ ਇਕ ਤੋਂ ਦਸ ਮਾਈਕ੍ਰੋਮੀਟਰ ਦੇ ਏਅਰੋਸਾਲ ਨਾਲ ਵੀ ਕੀਤੀ, ਜੋ ਆਮਤੌਰ 'ਤੇ ਹਵਾਬੰਦ ਪ੍ਰਣਾਲੀ 'ਚ ਲੀਕ ਦਾ ਪ੍ਰੀਖਣ ਕਰਨ ਲਈ ਵਰਤੀ ਜਾਂਦੀ ਹੈ।
ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ
ਇਸ ਰੇਂਜ ਦੇ ਏਅਰੋਸਾਲ 'ਚ ਸਾਰਸ-ਸੀ.ਓ.ਵੀ.-2 ਵਾਇਰਸ ਹੁੰਦੇ ਹਨ ਜਿਸ ਦੇ ਕਾਰਨ ਕੋਵਿਡ-19 ਹੁੰਦਾ ਹੈ। ਅਧਿਐਨ ਦੇ ਲੇਖਕ ਅਤੇ ਅਮਰੀਕਾ 'ਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ 'ਚ ਪੀ.ਐੱਚ.ਡੀ. ਦੇ ਵਿਦਿਆਰਥੀ ਜੇਨ ਪੇਈ ਨੇ ਕਿਹਾ ਕਿ ਅਸੀਂ ਇਮਾਰਤਾਂ 'ਚ ਇਨਫੈਕਟਿਡ ਲੋਕਾਂ ਤੋਂ ਨਿਕਲਣ ਵਾਲੇ ਵਾਇਰਸ ਨਾਲ ਭਰੇ ਕਣਾਂ ਦੇ ਹਵਾਈ ਮਾਧਿਅਮ ਨਾਲ ਫੈਲਣ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।