ਪੰਜਾਬ ਅੰਦਰ ਜਾਣੋ 'ਆਬੋ ਹਵਾ' ਦੇ ਹਾਲਾਤ, ਦਿੱਲੀ ਦੇ ਮੁਕਾਬਲੇ...

Tuesday, Nov 11, 2025 - 09:27 AM (IST)

ਪੰਜਾਬ ਅੰਦਰ ਜਾਣੋ 'ਆਬੋ ਹਵਾ' ਦੇ ਹਾਲਾਤ, ਦਿੱਲੀ ਦੇ ਮੁਕਾਬਲੇ...

ਗੁਰਦਾਸਪੁਰ (ਹਰਮਨ)- ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੰਬਰ ਮਹੀਨੇ ਜਿੱਥੇ ਦਿੱਲੀ ਦਾ ਪੌਣ ਪਾਣੀ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਹੈ, ਉਸਦੇ ਉਲਟ ਪੰਜਾਬ ਅੰਦਰ ਇਸ ਸਮੇਂ ਦਿੱਲੀ ਦੇ ਮੁਕਾਬਲੇ ਤਿੰਨ ਗੁਣਾ ਘੱਟ ਪ੍ਰਦੂਸ਼ਣ ਦਰਜ ਕੀਤਾ ਜਾ ਰਿਹਾ ਹੈ। ਜੇਕਰ ਹਵਾ ਦੇ ਗੁਣਵੱਤਾ ਸੂਚਕ ਅੰਕ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਗੁਰਦਾਸਪੁਰ ਦੀ ਆਬੋ ਹਵਾ ਦਾ ਗੁਣਵੱਤਾ ਸੂਚਕ ਅੰਕ ਦਿੱਲੀ ਦੇ ਮੁਕਾਬਲੇ ਤਿੰਨ ਗੁਣਾਂ ਬਿਹਤਰ ਸੀ, ਜਿਸ ਦਾ ਸਿੱਧਾ ਅਰਥ ਮੰਨਿਆ ਜਾਂਦਾ ਹੈ ਕਿ ਗੁਰਦਾਸਪੁਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ਦਾ ਦਿੱਲੀ ਦੇ ਵਾਤਾਵਰਨ ਦੇ ਦੂਸ਼ਿਤ ਹੋਣ ਨਾਲ ਕੋਈ ਵੀ ਸਬੰਧ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ-ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut!

ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇਸ ਵਾਰ ਖੇਤਾਂ ’ਚ ਅੱਗ ਲਗਾਉਣ ਦੇ ਮਾਮਲੇ ਵਿਚ ਵੱਡੀ ਪੱਧਰ ’ਤੇ ਗੁਰੇਜ ਕੀਤਾ ਹੈ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਕਿਸਾਨਾਂ ਨੇ ਖੇਤਾਂ ’ਚ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੈ ਤਾਂ ਵੀ ਦਿੱਲੀ ਵਿਚ ਆਬੋ ਹਵਾ ਦਾ ਵਿਗੜਨਾ ਇਸ ਗੱਲ ਦਾ ਸੰਕੇਤ ਹੈ ਕਿ ਦਿੱਲੀ ’ਚ ਹਰੇਕ ਸਾਲ ਇਨ੍ਹਾਂ ਦਿਨਾਂ ’ਚ ਹੋਣ ਵਾਲਾ ਪ੍ਰਦੂਸ਼ਣ ਲਈ ਕੁਝ ਹੋਰ ਕਾਰਨ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ

ਜੇਕਰ ਗੁਰਦਾਸਪੁਰ ਅਤੇ ਹੋਰ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿਛਲੇ ਕਈ ਦਿਨਾਂ ਤੋਂ ਹਵਾ ਦਾ ਗੁਣਵੱਤਾ ਸੂਚਕ ਅੰਕ 80 ਤੋਂ 100 ਦੇ ਦਰਮਿਆਨ ਹੀ ਟਿਕਿਆ ਹੋਇਆ ਹੈ, ਜਿਸ ਦੇ ਚਲਦਿਆਂ ਇੱਥੇ ਹਾਲ ਦੀ ਘੜੀ ਪ੍ਰਦੂਸ਼ਣ ਵਾਲੀ ਕੋਈ ਵੀ ਬਹੁਤ ਜ਼ਿਆਦਾ ਵੱਡੀ ਸਮੱਸਿਆ ਨਹੀਂ ਹੈ। ਦੂਜੇ ਪਾਸੇ ਵਾਤਾਵਰਨ ਵਿਚ ਨਮੀ ਵਧਣ ਕਾਰਨ ਅਤੇ ਮਿੱਟੀ ਧੂੜ ਕਣ ਵਧਣ ਕਾਰਨ ਆਉਣ ਵਾਲੇ ਦਿਨਾਂ ’ਚ ਇਹ ਗੁਣਵੱਤਾ ਸੂਚਕ ਅੰਕ ਹੋਰ ਵੀ ਉੱਪਰ ਜਾ ਸਕਦਾ ਹੈ। ਦਿੱਲੀ ਦੇ ਮੁਕਾਬਲੇ ਅਜੇ ਵੀ ਗੁਰਦਾਸਪੁਰ ਦਾ ਗੁਣਵੱਤਾ ਸੂਚਕ ਅੰਕ ਬਹੁਤ ਹੇਠਾਂ ਹੈ, ਜਿੱਥੇ ਖਤਰੇ ਵਾਲੀ ਕੋਈ ਜ਼ਿਆਦਾ ਗੱਲ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਪੁਰਬ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਸੱਦਾ

ਗੁਰਦਾਸਪੁਰ ਅੰਦਰ ਕੀ ਹੈ ਅੱਗ ਲਗਾਉਣ ਦੀ ਸਥਿਤੀ

ਜੇਕਰ ਗੁਰਦਾਸਪੁਰ ਜ਼ਿਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਹੁਣ ਤੱਕ ਸਿਰਫ 79 ਥਾਵਾਂ ’ਤੇ ਖੇਤਾਂ ’ਚ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ ਸਾਲ 2024 ਦੌਰਾਨ 10 ਨਵੰਬਰ ਦੀ ਸ਼ਾਮ ਤੱਕ 173 ਥਾਵਾਂ ’ਤੇ ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਜਦੋਂ ਕਿ 2023 ’ਚ 368 ਥਾਵਾਂ ’ਤੇ 10 ਨਵੰਬਰ ਦੀ ਸ਼ਾਮ ਤੱਕ ਕਿਸਾਨਾਂ ਵੱਲੋਂ ਅੱਗ ਲਗਾਉਣ ਦੇ ਮਾਮਲੇ ਸੈਟੇਲਾਈਟ ਰਾਹੀਂ ਸਾਹਮਣੇ ਆਏ ਸਨ। ਇਸ ਸਾਲ ਅੱਗ ਲਗਾਉਣ ਦੇ ਮਾਮਲਿਆਂ ’ਚ ਪਿਛਲੇ ਸਾਲ ਦੇ ਮੁਕਾਬਲੇ 57 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ-ਰਾਤ ਨੂੰ ਡੈੱਡ ਡਿਕਲੇਅਰ ਕੀਤਾ, ਸਵੇਰ ਨੂੰ ਜ਼ਿਊਂਦਾ ਹੋ ਗਿਆ ਮਰੀਜ਼!

ਕੀ ਹੈ ਪੰਜਾਬ ਦੇ ਹੋਰ ਹਿੱਸਿਆਂ ਦੀ ਸਥਿਤੀ

10 ਨਵੰਬਰ ਦੀ ਸ਼ਾਮ ਤੱਕ ਪੰਜਾਬ ਅੰਦਰ ਇਸ ਸਾਲ ਸਿਰਫ 4195 ਥਾਵਾਂ ’ਤੇ ਅੱਗ ਲਗਾਉਣ ਦੀਆਂ ਘਟਨਾਵਾਂ ਸੈਟਲਾਈਟ ਰਾਹੀਂ ਸਾਹਮਣੇ ਆਈਆਂ ਹਨ, ਜਦੋਂ ਕਿ ਪਿਛਲੇ ਸਾਲ 10 ਨਵੰਬਰ ਦੀ ਸ਼ਾਮ ਤੱਕ 6611 ਥਾਵਾਂ ’ਤੇ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2023 ’ਚ ਸੈਟੇਲਾਈਟ ਰਾਹੀਂ 23626 ਥਾਵਾਂ ’ਤੇ ਅੱਗ ਲਗਾਉਣ ਦੇ ਮਾਮਲਿਆਂ ਦੀ ਰਿਪੋਰਟ ਹੋਈ ਸੀ।

ਇਹ ਵੀ ਪੜ੍ਹੋ- ਦਿੱਲੀ ਧਮਾਕੇ ਮਗਰੋਂ ਅੰਮ੍ਰਿਤਸਰ ’ਚ ਸੁਰੱਖਿਆ ਹਾਈ ਅਲਰਟ, ਕੀਤੀ ਜਾ ਰਹੀ ਸਖ਼ਤ ਚੈਕਿੰਗ

ਇਸ ਤਰ੍ਹਾਂ ਇਸ ਸਾਲ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਸਖਤ ਮਿਹਨਤ ਦੀ ਬਦੌਲਤ ਵੱਡੀ ਗਿਣਤੀ ’ਚ ਕਿਸਾਨਾਂ ਨੇ ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਹੀ ਨਿਪਟਾਇਆ ਹੈ, ਜਿਸ ਕਾਰਨ ਅੱਗ ਲਗਾਉਣ ਦੇ ਮਾਮਲਿਆਂ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News