ਕੈਨੇਡਾ 'ਚ ਦੋ ਪੰਜਾਬੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ, ਹੋਣਗੇ ਡਿਪੋਰਟ
Wednesday, Jul 23, 2025 - 02:32 PM (IST)

ਵੈਨਕੂਵਰ (ਮਲਕੀਤ ਸਿੰਘ)- ਸਾਲ 2024 ਦੇ ਜਨਵਰੀ ਮਹੀਨੇ 'ਚ ਸਰੀ 'ਚ ਵਾਪਰੇ ਇੱਕ ਕਾਰ ਹਾਦਸੇ 'ਚ ਕਾਰ ਹੇਠਾਂ ਅਚਾਨਕ ਕੁਚਲੇ ਗਏ ਪੈਦਲ ਰਾਹਗੀਰ ਦੀ ਹੋਈ ਦੁਖਦਾਈ ਮੌਤ ਲਈ ਦੋ ਪੰਜਾਬੀ ਨੌਜਵਾਨ ਜਿੰਮੇਵਾਰ ਠਹਿਰਾਏ ਗਏ ਸਨ। ਇਨ੍ਹਾਂ ਦੋ ਪੰਜਾਬੀ ਨੌਜਵਾਨਾਂ ਨੂੰ ਇੱਥੋਂ ਦੀ ਮਾਣਯੋਗ ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ਮਗਰੋਂ ਉਨਾ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 27 ਜਨਵਰੀ, 2024 ਨੂੰ ਤੜਕਸਾਰ ਆਪਣੀ ਫੋਰਡ ਕਾਰ 'ਤੇ ਜਾ ਰਹੇ ਉਕਤ ਨੌਜਵਾਨਾਂ ਦੀ ਕਾਰ ਹੇਠਾਂ ਉਥੋਂ ਪੈਦਲ ਲੰਘ ਰਿਹਾ ਇੱਕ ਰਾਹਗੀਰ ਕੁਚਲੇ ਜਾਣ ਮਗਰੋਂ ਗੱਡੀ ਦੇ ਹੇਠਲੇ ਪਾਸੇ ਫਸ ਗਿਆ ਸੀ। ਕਾਰ ਨਾ ਰੋਕਣ ਕਾਰਨ ਹੇਠਾਂ ਫਸਿਆ ਰਾਹਗੀਰ ਇੱਕ ਕਿਲੋਮੀਟਰ ਤੱਕ ਕਾਰ ਹੇਠਾਂ ਹੀ ਘਸੀਟਦਾ ਰਿਹਾ, ਜਿਸ ਦੇ ਸਿੱਟੇ ਵੱਜੋਂ ਉਸਦੀ ਮੌਤ ਹੋ ਗਈ। ਉਕਤ ਨੌਜਵਾਨਾਂ 'ਤੇ ਦੋਸ਼ ਹੈ ਕਿ ਉਹਨਾਂ ਵੱਲੋਂ ਕਾਰ ਹੇਠਾਂ ਕੁਚਲੇ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਮਰਨ ਲਈ ਛੱਡ ਦਿੱਤਾ। ਬਾਅਦ ਵਿਚ ਉਸਨੂੰ ਜੱਦੋ ਜਹਿਦ ਕਰਕੇ ਕਾਰ ਹੇਠੋਂ ਕੱਢਿਆ ਗਿਆ ਤਦ ਤੱਕ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
ਅਦਾਲਤ 'ਚ ਸਰਕਾਰੀ ਵਕੀਲ ਵੱਲੋਂ ਇਸ ਸਬੰਧੀ ਸੀਸੀਟੀਵੀ ਫੁਟੇਜ ਅਤੇ ਹੋਰ ਪੇਸ਼ ਕੀਤੇ ਗਏ ਸਬੂਤਾਂ ਮਗਰੋਂ ਉਕਤ ਵਿਅਕਤੀਆਂ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡਿਪੋਰਟ ਕੀਤੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ। ਦੂਸਰੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਸੀ ਕਿ ਉਕਤ ਨੌਜਵਾਨਾਂ ਵੱਲੋਂ ਕਾਰ ਹੇਠਾਂ ਆਏ ਰਾਹਗੀਰ ਨੂੰ ਜਾਨੋ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਸਗੋਂ ਇਹ ਅਚਾਨਕ ਵਾਪਰਿਆ ਇੱਕ ਹਾਦਸਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।