ਅਲਬਰਟਾ ਨੂੰ 2028 ਹਾਕੀ ਵਿਸ਼ਵ ਕੱਪ ਦੀ ਮਿਲੀ ਮੇਜ਼ਬਾਨੀ, ਕੈਨੇਡਾ ਦੇ ਖੇਡ ਪ੍ਰੇਮੀਆਂ ''ਚ ਉਤਸ਼ਾਹ ਦੀ ਭਾਵਨਾ

Tuesday, Mar 17, 2026 - 02:18 AM (IST)

ਅਲਬਰਟਾ ਨੂੰ 2028 ਹਾਕੀ ਵਿਸ਼ਵ ਕੱਪ ਦੀ ਮਿਲੀ ਮੇਜ਼ਬਾਨੀ, ਕੈਨੇਡਾ ਦੇ ਖੇਡ ਪ੍ਰੇਮੀਆਂ ''ਚ ਉਤਸ਼ਾਹ ਦੀ ਭਾਵਨਾ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਅਲਬਰਟਾ ਨੂੰ 2028 ਵਿੱਚ ਕਰਵਾਏ ਜਾਣ ਵਾਲੇ ਹਾਕੀ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਪ੍ਰਾਪਤ ਹੋ ਗਈ ਹੈ। ਇਹ ਮੁਕਾਬਲੇ ਅਲਬਰਟਾ ਦੇ ਸ਼ਹਿਰ ਕੈਲਗਰੀ ਅਤੇ ਐਡਮਿੰਟਨ ਵਿੱਚ ਕਰਵਾਏ ਜਾਣਗੇ, ਜਦਕਿ ਕੁਝ ਮੈਚ ਚੈਕ ਦੇਸ਼ ਵਿੱਚ ਵੀ ਹੋਣਗੇ। ਜਾਣਕਾਰੀ ਮੁਤਾਬਕ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਪੂਰੇ ਸੰਸਾਰ ਤੋਂ ਕੌਮਾਂਤਰੀ ਪੱਧਰ ਦੀਆਂ 8 ਟੀਮਾਂ ਭਾਗ ਲੈਣਗੀਆਂ ਅਤੇ ਇਹ ਮੁਕਾਬਲੇ ਫਰਵਰੀ 2028 ਵਿੱਚ ਕਰਵਾਏ ਜਾਣ ਦੀ ਯੋਜਨਾ ਦੱਸੀ ਜਾ ਰਹੀ ਹੈ। ਇਸ ਟੂਰਨਾਮੈਂਟ ਵਿੱਚ ਹਰੇਕ ਦੇਸ਼ ਦੀ ਟੀਮ ਆਪਣੇ ਸਭ ਤੋਂ ਵਧੀਆ ਖਿਡਾਰੀਆਂ ਨਾਲ ਮੈਦਾਨ ਵਿੱਚ ਉਤਰੇਗੀ।

ਇਹ ਵੀ ਪੜ੍ਹੋ : Canada ਜਾਣ ਵਾਲੇ ਭਾਰਤੀਆਂ ਦੇ ਰੁਝਾਨ 'ਚ ਵੱਡੀ ਗਿਰਾਵਟ; ਇਮੀਗ੍ਰੇਸ਼ਨ 'ਚ 20 ਫੀਸਦੀ ਦੀ ਕਮੀ

ਅਲਬਰਟਾ ਦੇ ਕੈਲਗਰੀ ਅਤੇ ਐਡਮਿੰਟਨ ਸ਼ਹਿਰਾਂ ਨੇ ਸਾਂਝੇ ਤੌਰ ’ਤੇ ਮੇਜ਼ਬਾਨੀ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਮੁਕਾਬਲੇ ਇੱਥੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵੱਡੇ ਖੇਡ ਸਮਾਗਮ ਨਾਲ ਕੈਨੇਡਾ ਦੇ ਇਨ੍ਹਾਂ ਸ਼ਹਿਰਾਂ ਵਿੱਚ ਖੇਡ ਪ੍ਰੇਮੀਆਂ ਦੀ ਭਾਰੀ ਭੀੜ ਪਹੁੰਚੇਗੀ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਵੱਡਾ ਲਾਭ ਹੋਵੇਗਾ। ਇਹ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਦੁਨੀਆ ਭਰ ਦੇ ਦਰਸ਼ਕਾਂ ਦੀ ਖਾਸ ਦਿਲਚਸਪੀ ਦਾ ਕੇਂਦਰ ਬਣਦੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2028 ਦਾ ਇਹ ਸਮਾਗਮ ਵੀ ਖੇਡ ਪ੍ਰੇਮੀਆਂ ਲਈ ਯਾਦਗਾਰ ਸਾਬਤ ਹੋਵੇਗਾ। ਕੈਨੇਡਾ ਦੇ ਬਹੁ-ਗਿਣਤੀ ਖੇਡ ਪ੍ਰੇਮੀਆਂ 'ਚ ਇਸ ਸਬੰਧੀ ਉਤਸ਼ਾਹ ਦੀ ਭਾਵਨਾ ਮਹਿਸੂਸ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News