ਹੈਮਿਲਟਨ ''ਚ ਲੜਕੇ-ਲੜਕੀਆਂ ਨੂੰ ਵਾਲ ਕੱਟਣ ਤੇ ਸਜਾਉਣ ਬਾਰੇ ਸਿੱਖਿਅਤ ਕਰਨ ਸਬੰਧੀ ਕਰਵਾਇਆ ਵਿਸ਼ੇਸ਼ ਸਮਾਗਮ
Tuesday, Mar 17, 2026 - 08:35 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਓਨਟਾਰਿਓ ਸੂਬੇ ਦੇ ਸ਼ਹਿਰ ਹੈਮਿਲਟਨ ਵਿੱਚ ਨੌਜਵਾਨ ਲੜਕੇ-ਲੜਕੀਆਂ ਨੂੰ ਵਾਲ ਕੱਟਣ ਅਤੇ ਸਜਾਉਣ ਦੇ ਢੰਗ ਤਰੀਕਿਆਂ ਬਾਰੇ ਸਿੱਖਿਅਤ ਕਰਨ ਸਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। 'ਐਕਸਲ ਇਨ ਸਟਾਈਲ' ਨਾਮਕ ਇਸ ਸਮਾਗਮ ਦੌਰਾਨ ਇਸ ਧੰਦੇ 'ਚ ਮਾਹਿਰ ਗਿਣੇ ਜਾਂਦੇ 71 ਤੋਂ ਸਿੱਖਿਅਕਾਂ ਵੱਲੋਂ ਵਾਲ ਮੁਫ਼ਤ ਵਿੱਚ ਕੱਟਣ ਅਤੇ ਸਜਾਉਣ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਇਸ ਸਮਾਗਮ ਦਾ ਉਦੇਸ਼ ਨੌਜਵਾਨਾਂ ਨੂੰ ਆਤਮ-ਵਿਸ਼ਵਾਸ ਦੇਣਾ ਅਤੇ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨਾ ਵੀ ਹੈ।
ਇਹ ਵੀ ਪੜ੍ਹੋ : Canada ਜਾਣ ਵਾਲੇ ਭਾਰਤੀਆਂ ਦੇ ਰੁਝਾਨ 'ਚ ਵੱਡੀ ਗਿਰਾਵਟ; ਇਮੀਗ੍ਰੇਸ਼ਨ 'ਚ 20 ਫੀਸਦੀ ਦੀ ਕਮੀ
ਪਿਛਲੇ ਸਾਲ ਇਸੇ ਤਰ੍ਹਾਂ ਦੇ ਸਮਾਗਮ ਦੌਰਾਨ ਹੈਮਿਲਟਨ ਦੇ ਬਰਨੀ ਕਸਟਿਸ ਸੈਕੰਡਰੀ ਸਕੂਲ ਵਿੱਚ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਇਕ ਦਿਨ ਵਿੱਚ 287 ਨੌਜਵਾਨਾਂ ਦੇ ਵਾਲ ਕੱਟੇ ਅਤੇ ਸਜਾਏ ਗਏ ਸਨ। ਆਯੋਜਕਾਂ ਦਾ ਕਹਿਣਾ ਹੈ ਕਿ ਨੌਜਵਾਨ ਲੜਕੇ-ਲੜਕੀਆਂ ਦੇ ਉਤਸ਼ਾਹ ਦੇ ਮੱਦੇਨਜ਼ਰ ਇਸ ਸਾਲ 300 ਤੋਂ ਵੱਧ ਨੌਜਵਾਨਾਂ ਨੂੰ ਸੇਵਾ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
