ਨਿਊਜ਼ੀਲੈਂਡ ''ਚ ਓਮੀਕਰੋਨ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
Sunday, Jan 02, 2022 - 04:04 PM (IST)
ਵੈਲਿੰਗਟਨ (ਯੂ.ਐੱਨ.ਆਈ.): ਨਿਊਜ਼ੀਲੈਂਡ ਦੀ ਸਰਹੱਦ 'ਤੇ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਦੇਸ਼ ਵਿੱਚ ਕੋਵਿਡ-19 ਦੇ 138 ਮਾਮਲੇ ਦਰਜ ਕੀਤੇ ਗਏ ਹਨ। ਇੱਹਨਾਂ ਵਿਚ 105 ਕਮਿਊਨਿਟੀ ਕੇਸ ਹਨ ਅਤੇ 33 ਵਿਦੇਸ਼ ਤੋਂ ਪਰਤਣ ਵਾਲੇ ਸੰਕਰਮਿਤ ਪਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਓਮੀਕਰੋਨ ਦਾ ਖ਼ੌਫ਼, ਫਰਾਂਸ 'ਚ 6 ਸਾਲ ਦੇ ਬੱਚਿਆਂ ਲਈ ਮਾਸਕ ਪਾਉਣਾ ਹੋਇਆ ਲਾਜ਼ਮੀ
ਨਵੇਂ ਸੰਕਰਮਿਤ ਮਾਮਲਿਆਂ ਵਿੱਚੋਂ ਆਕਲੈਂਡ ਵਿੱਚ ਸਭ ਤੋਂ ਵੱਧ 71 ਕੇਸ ਦਰਜ ਕੀਤੇ ਗਏ, ਇਸ ਤੋਂ ਬਾਅਦ ਬੇਅ ਆਫ਼ ਪਲੈਂਟੀ ਵਿੱਚ 22, ਵਾਈਕਾਟੋ ਵਿੱਚ ਸੱਤ, ਲੇਕਸ ਖੇਤਰ ਵਿੱਚ ਚਾਰ ਅਤੇ ਹਾਕਸ ਬੇਅ ਵਿੱਚ ਇੱਕ ਕੇਸ ਦਰਜ ਕੀਤਾ ਗਿਆ। ਡੈਲਟਾ ਵੇਰੀਐਂਟ ਵਿਸਫੋਟ ਕਾਰਨ ਨਿਊਜ਼ੀਲੈਂਡ ਵਿੱਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ 10,928 ਤੱਕ ਪਹੁੰਚ ਗਈ। ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ 43 ਕੋਵਿਡ-19 ਮਰੀਜ਼ ਹਨ, ਜਿਨ੍ਹਾਂ ਵਿੱਚ ਪੰਜ ICU (ਇੰਟੈਂਸਿਵ ਕੇਅਰ ਯੂਨਿਟ) ਅਤੇ HDU (ਹਾਈ ਡਿਪੈਂਡੈਂਸੀ ਯੂਨਿਟ) ਵਿੱਚ ਹਨ। ਦੇਸ਼ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਰੋਨਾ ਸੰਕਰਮਣ ਦੇ 13,883 ਮਾਮਲੇ ਦਰਜ ਕੀਤੇ ਗਏ ਹਨ। ਨਿਊਜ਼ੀਲੈਂਡ ਦੀ ਯੋਗ ਆਬਾਦੀ ਦਾ ਲਗਭਗ 92 ਪ੍ਰਤੀਸ਼ਤ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ ਵਿਚਕਾਰ ਵਿਕਟੋਰੀਆ 'ਚ ਕੋਰੋਨਾ ਦੇ 7 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ