ਅਮਰੀਕਾ ਦੇ ਸੀਡਰ ਰੈਪਿਡਸ ''ਚ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖ਼ਮੀ

Monday, Apr 11, 2022 - 02:13 AM (IST)

ਅਮਰੀਕਾ ਦੇ ਸੀਡਰ ਰੈਪਿਡਸ ''ਚ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖ਼ਮੀ

ਸੀਡਰ ਰੈਪਿਡਸ-ਅਮਰੀਕਾ 'ਚ ਲੋਵਾ ਸੂਬੇ ਦੇ ਸੀਡਰ ਰੈਪਿਡਸ ਸਥਿਤ ਇਕ ਨਾਈਟ ਕਲੱਬ 'ਚ ਐਤਵਾਰ ਦੇਰ ਰਾਤ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਕ ਰਿਲੀਜ਼ 'ਚ ਕਿਹਾ ਕਿ ਗੋਲੀਬਾਰੀ ਦੇਰ ਰਾਤ ਲਗਭਗ 1:30 ਵਜੇ ਟੈਬੂ ਨਾਈਟਕਲੱਬ ਅਤੇ ਲਾਊਂਜ 'ਚ ਹੋਈ ਅਤੇ ਸ਼ਹਿਰ 'ਚ ਗਸ਼ਤ ਕਰ ਰਹੇ ਅਧਿਕਾਰੀ ਤੁਰੰਤ ਉਥੇ ਪਹੁੰਚ ਗਏ।

ਇਹ ਵੀ ਪੜ੍ਹੋ : 'ਚੀਨ-ਪਾਕਿ ਸਬੰਧਾਂ ਲਈ ਇਮਰਾਨ ਖਾਨ ਤੋਂ 'ਬਿਹਤਰ' ਹਨ ਸ਼ਾਹਬਾਜ਼ ਸ਼ਰੀਫ'

ਪੁਲਸ ਨੇ ਇਹ ਨਹੀਂ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ 'ਚ ਸ਼ੱਕੀ ਇਕ ਸੀ ਜਾਂ ਇਕ ਤੋਂ ਜ਼ਿਆਦਾ ਸਨ। ਪੁਲਸ ਨੇ ਇਹ ਵੀ ਨਹੀਂ ਦੱਸਿਆ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਅਤੇ ਉਨ੍ਹਾਂ ਨੇ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ। ਪੁਲਸ ਨੇ ਹਾਲਾਂਕਿ ਕਿਹਾ ਕਿ ਜਨਤਾ ਲਈ ਕੋਈ ਖ਼ਤਰਾ ਨਹੀਂ ਹੈ। ਪੁਲਸ ਨੇ ਪੀੜਤਾਂ ਦੇ ਨਾਂ ਜਾਂ ਜ਼ਖਮੀਆਂ ਦੀ ਸਥਿਤੀ ਦਾ ਵੀ ਖੁਲਾਸਾ ਨਹੀਂ ਕੀਤਾ। ਕਲੱਬ ਦੇ ਮਾਲਕ, ਮਾਡ ਵਿਲੀਅਮਸ ਨੇ ਸੀਡਰ ਰੈਪਿਡਸ ਗਜਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੋਲੀਬਾਰੀ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈ। ਮੇਅਰ ਟਿਫ਼ਨੀ ਓਡਾਨੇਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਪੁਲਸ ਦੀ ਪ੍ਰਤੀਕਿਰਿਆ ਦੀ ਸਹਾਰਨਾ ਕੀਤੀ।

ਇਹ ਵੀ ਪੜ੍ਹੋ : ਮੋਹਾਲੀ 'ਚ ਅਣਪਛਾਤੇ ਵਿਅਕਤੀਆਂ ਨੇ ਕਾਰ ਚਾਲਕ 'ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News