ਨੇਪਾਲ ''ਚ ਨਸ਼ਾ ਤਸਕਰੀ ਦੇ ਦੋਸ਼ ''ਚ 2 ਭਾਰਤੀਆਂ ਸਮੇਤ 4 ਲੋਕ ਗ੍ਰਿਫ਼ਤਾਰ
Thursday, Feb 29, 2024 - 11:33 AM (IST)
ਕਾਠਮੰਡੂ (ਭਾਸ਼ਾ)- ਨੇਪਾਲ ਵਿਚ ਨਸ਼ਾ ਤਸਕਰੀ ਦੇ 2 ਵੱਖ-ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿਚੋਂ 2 ਭਾਰਤੀ ਨਾਗਰਿਕ ਹਨ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਭਾਰਤੀ ਨਾਗਰਿਕ ਛੋਟੂ ਪਾਸਵਾਨ (20) ਨੂੰ ਸਰਲਾਹੀ ਜ਼ਿਲ੍ਹੇ ਦੇ ਲਾਲਬੰਡੀ ਨਗਰਪਾਲਿਕਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਮੋਟਰਸਾਈਕਲ 'ਚੋਂ 7 ਕਿਲੋਗ੍ਰਾਮ ਹਸ਼ੀਸ਼ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: 2 ਬੱਸਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, 17 ਲੋਕਾਂ ਦੀ ਦਰਦਨਾਕ ਮੌਤ
ਇੱਕ ਵੱਖਰੇ ਮਾਮਲੇ ਵਿੱਚ ਮਹੋਤਰੀ ਜ਼ਿਲ੍ਹੇ ਦੇ ਪੀਪਰਾ ਦਿਹਾਤੀ ਨਗਰ ਪਾਲਿਕਾ ਖੇਤਰ ਵਿੱਚੋਂ ਇੱਕ ਭਾਰਤੀ ਨਾਗਰਿਕ ਸਮੇਤ 3 ਵਿਅਕਤੀਆਂ ਨੂੰ ਵੱਖ-ਵੱਖ ਪਾਬੰਦੀਸ਼ੁਦਾ ਵਸਤੂਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇਪਾਲ ਪੁਲਸ ਹੈੱਡਕੁਆਰਟਰ ਦੇ ਇੱਕ ਬਿਆਨ ਦੇ ਅਨੁਸਾਰ, ਪੁਲਸ ਨੇ ਬਿਹਾਰ ਦੇ ਰਹਿਣ ਵਾਲੇ 20 ਸਾਲਾ ਸੁਬੋਧ ਰਾਉਤ ਅਤੇ 2 ਨੇਪਾਲੀ ਨਾਗਰਿਕਾਂ ਮੁਹੰਮਦ ਹੁਸੈਨ ਅਤੇ ਗੁਡੂ ਸਫੀ ਤੋਂ ਫੇਨੇਰਗਨ 496 ਐਂਪੂਲਸ, ਟਾਇਲਾਗੇਸਿਸ 499 ਐਂਪੂਲਸ ਅਤੇ ਡਾਇਜੇਪਾਮ 492 ਐਂਪੂਲਸ ਜ਼ਬਤ ਕੀਤੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: UK ਸਰਕਾਰ ਨੇ ਦਿੱਤੀ ਚੇਤਾਵਨੀ- ਭਾਰਤ ’ਚ ਅੱਤਵਾਦੀ ਹਮਲੇ ਦਾ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।