ਅਮਰੀਕਾ: 15 ਵਾਹਨਾਂ ਦੀ ਭਿਆਨਕ ਟੱਕਰ, 2 ਲੋਕਾਂ ਦੀ ਮੌਤ, ਵੇਖੋ ਵੀਡੀਓ

01/09/2023 2:29:29 PM

ਆਯੋਵਾ ਸਿਟੀ/ਅਮਰੀਕਾ (ਭਾਸ਼ਾ)- ਆਯੋਵਾ ਸਿਟੀ ਨੇੜੇ ਐਤਵਾਰ ਨੂੰ ਇੰਟਰਸਟੇਟ 80 (ਆਈ 80) 'ਤੇ ਬਰਫੀਲੇ ਹਾਲਾਤਾਂ ਵਿਚ 15 ਵਾਹਨਾਂ ਦੀ ਟੱਕਰ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਯੋਵਾ ਸਟੇਟ ਪੈਟਰੋਲ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬਰਫੀਲੇ ਹਾਲਾਤਾਂ ਵਿੱਚ ਕਈ ਡਰਾਈਵਰ ਕੰਟਰੋਲ ਗੁਆ ਬੈਠੇ ਅਤੇ ਸਵੇਰੇ 6:45 ਵਜੇ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਸ਼ਾਮਲ ਵਾਹਨਾਂ ਵਿੱਚੋਂ 9 ਸੈਮੀਟਰੇਲਰ ਟਰੱਕ ਸਨ।

ਇਹ ਵੀ ਪੜ੍ਹੋ: ਕੋਰੋਨਾ ਇਨਫੈਕਸ਼ਨ ਵੀ ਹੋ ਸਕਦੈ ਕਾਰਡੀਅਕ ਅਰੈਸਟ ਦਾ ਕਾਰਨ, ਮਾਹਿਰ ਬੋਲੇ ਇਸ ’ਤੇ ਜ਼ਿਆਦਾ ਖੋਜ ਦੀ ਲੋੜ

 

ਹਾਦਸੇ ਤੋਂ ਬਾਅਦ ਇੰਟਰਸਟੇਟ 80 ਦਾ ਪੱਛਮ ਵੱਲ ਜਾਣ ਵਾਲਾ ਰੂਟ 8 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ। ਦੁਪਹਿਰ 2 ਵਜੇ ਤੱਕ ਤਿੰਨ ਵਿੱਚੋਂ ਦੋ ਰੂਟ ਮੁੜ ਖੋਲ੍ਹ ਦਿੱਤੇ ਗਏ। ਆਯੋਵਾ ਸਟੇਟ ਟਰੂਪਰ ਬੌਬ ਕੌਨਰਾਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਡਰਾਈਵਰਾਂ ਨੂੰ ਸੜਕ ਦੀ ਸਥਿਤੀ ਅਤੇ ਸੰਭਾਵੀ ਖ਼ਤਰਿਆਂ ਬਾਰੇ ਹਰ ਸਮੇਂ ਸੁਚੇਤ ਰਹਿਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ। 

ਇਹ ਵੀ ਪੜ੍ਹੋ: ਅਮਰੀਕਾ: ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

 


cherry

Content Editor

Related News