ਕੰਬੋਡੀਆ 'ਚੋਂ ਸਜ਼ਾ ਭੁਗਤ ਕੇ ਘਰ ਵਾਪਸ ਆਈਆਂ 2 ਕੈਨੇਡੀਅਨ ਔਰਤਾਂ

Saturday, Feb 10, 2018 - 09:53 AM (IST)

ਕੰਬੋਡੀਆ/ ਟੋਰਾਂਟੋ— ਕੰਬੋਡੀਆ 'ਚ ਦੋਸ਼ੀ ਕਰਾਰ ਦਿੱਤੀਆਂ ਗਈਆਂ ਦੋ ਕੈਨੇਡੀਅਨ ਔਰਤਾਂ ਵਾਪਸ ਦੇਸ਼ ਪਰਤ ਆਈਆਂ ਹਨ। ਇਨ੍ਹਾਂ ਦੋਹਾਂ 'ਤੇ ਦੋਸ਼ ਸੀ ਕਿ ਇਨ੍ਹਾਂ ਨੇ ਇਕ ਪਾਰਟੀ ਦੌਰਾਨ ਖਿੱਚੀਆਂ ਅਸ਼ਲੀਲ ਡਾਂਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ। ਕੰਬੋਡੀਆ ਦੀ ਅਦਾਲਤ 'ਚ ਪੇਸ਼ ਹੋਣ ਮਗਰੋਂ 19 ਸਾਲਾ ਐਡੇਨ ਕਾਜ਼ੋਲੀਆਸ ਅਤੇ 26 ਸਾਲਾ ਜੈਸੀਕਾ ਡਰੋਲੇਟ ਨਾਮਕ ਦੋਵੇਂ ਔਰਤਾਂ ਸ਼ੁੱਕਰਵਾਰ ਰਾਤ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਪੁੱਜੀਆਂ। ਇਨ੍ਹਾਂ ਦੋਹਾਂ ਔਰਤਾਂ ਅਤੇ ਹੋਰ 5 ਵਿਦੇਸ਼ੀਆਂ 'ਤੇ ਅਸ਼ਲੀਲ ਤਸਵੀਰਾਂ ਪੋਸਟ ਕਰਨ ਦੇ ਦੋਸ਼ ਲੱਗੇ ਸਨ। ਐਡੇਨ ਕਾਜ਼ੋਲੀਆਸ ਅਤੇ ਜੈਸੀਕਾ ਡਰੋਲੇਟ ਪਿਛਲੇ ਮਹੀਨੇ ਇਕ ਹਫਤੇ ਤਕ ਜੇਲ 'ਚ ਰਹੀਆਂ। ਟੋਰਾਂਟੋ ਤੋਂ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਉਹ ਇਕ ਹਫਤੇ ਤਕ ਹੋਰ 45 ਔਰਤਾਂ ਨਾਲ ਜੇਲ 'ਚ ਰਹੀਆਂ। 

PunjabKesari
ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ 19 ਸਾਲਾ ਕਾਜ਼ੋਲੀਆਸ ਨੇ ਦੱਸਿਆ ਕਿ ਉਹ ਬਿਲਕੁਲ ਵੀ ਨਹੀਂ ਜਾਣਦੀਆਂ ਸਨ ਕਿ ਪੂਲ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨੀਆਂ ਕੰਬੋਡੀਆ ਦੇ ਸੱਭਿਆਚਾਰ ਮੁਤਾਬਕ ਜੁਰਮ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸ਼ਲੀਲ ਡਾਂਸ ਨਹੀਂ ਕੀਤਾ ਸੀ। ਉਨ੍ਹਾਂ ਕੰਬੋਡੀਅਨ ਅਧਿਕਾਰੀਆਂ ਦਾ ਧੰਨਵਾਦ ਕੀਤਾ ਕਿ ਉਹ ਉਨ੍ਹਾਂ ਦੀ ਗੱਲ ਨੂੰ ਸਮਝ ਸਕੇ ਤੇ ਉਹ ਆਜ਼ਾਦ ਹੋ ਸਕੀਆਂ।
ਤੁਹਾਨੂੰ ਦੱਸ ਦਈਏ ਕਿ 25 ਜਨਵਰੀ, 2018 ਨੂੰ ਕੰਬੋਡੀਆ ਦੇ ਸਾਇਮ ਰੀਪ ਟਾਊਨ 'ਚ ਇਕ ਪਾਰਟੀ 'ਚ ਬਹੁਤ ਸਾਰੇ ਲੋਕ ਮੌਜੂਦ ਸਨ, ਜਿਨ੍ਹਾਂ 'ਚੋ ਦੋ ਕੈਨੇਡੀਅਨਾਂ ਸਮੇਤ 7 ਵਿਦੇਸ਼ੀ ਸ਼ਾਮਲ ਸਨ।


Related News