ਮਾਲੀ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਜਰਮਨੀ ਦੇ 12 ਫੌਜੀ ਜ਼ਖਮੀ
Sunday, Jun 27, 2021 - 01:37 AM (IST)
ਬਰਲਿਨ - ਜਰਮਨੀ ਦੇ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿਚ ਸ਼ਾਮਲ ਫੌਜੀਆਂ ’ਤੇ ਹਮਲੇ ਵਿਚ ਜਰਮਨੀ ਦੇ 12 ਫੌਜੀ ਅਤੇ ਇਕ ਹੋਰ ਦੇਸ਼ ਦਾ ਫੌਜੀ ਜ਼ਖਮੀ ਹੋ ਗਿਆ ਹੈ। ਦੇਸ਼ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਗਾਵ ਖੇਤਰ ਵਿਚ ਇਕ ਸਥਾਨਕ ਸੰਚਾਲਨ ਅੱਡੇ ’ਤੇ ਵਾਹਨ ਵਿਚ ਧਮਾਕੇ ਨਾਲ 15 ਸ਼ਾਂਤੀਰੱਖਿਅਕ ਜ਼ਖਮੀ ਹੋ ਗਏ। ਜਰਮਨੀ ਦੀ ਰੱਖਿਆ ਮੰਤਰੀ ਏਨੇੱਗ੍ਰੇਟ ਕ੍ਰੈਂਪਕੈਰੇਨਬਾਰ ਨੇ ਦੱਸਿਆ ਕਿ 3 ਫੌਜੀ ਗੰਭੀਰ ਤੌਰ ’ਤੇ ਜ਼ਖਮੀ ਹੋਏ ਹਨ। ਉਨ੍ਹਾਂ ਨੇ ਜਰਮਨੀ ਦੇ ਬੋਨ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ 2 ਫੌਜੀਆਂ ਦੀ ਹਾਲਤ ਸਥਿਰ ਹੈ ਜਦਕਿ ਤੀਸਰੇ ਫੌਜੀ ਦੀ ਸਰਜਰੀ ਚਲ ਰਹੀ ਹੈ। ਸਾਰੇ ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਤੋਂ ਗਾਵ ਲਿਆਂਦਾ ਗਿਆ ਜਿਥੇ ਜਰਮਨੀ, ਫਰਾਂਸ ਅਤੇ ਚੀਨ ਦੇ ਚਿਕਿਤਸਾ ਕੇਂਦਰਾਂ ਵਿਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਸਥਾਨ ’ਤੇ ਫੌਜੀ ਮੁਹਿੰਮ ਅਜੇ ਪੂਰੀ ਨਹੀਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜਰਮਨੀ ਦਾ ਇਕ ਜਹਾਜ਼ ਜ਼ਖਮੀ ਫੌਜੀਆਂ ਨੂੰ ਸ਼ਨੀਵਾਰ ਨੂੰ ਸਵਦੇਸ਼ ਲਿਆਉਣ ਲਈ ਰਾਤ ਨੂੰ ਗਾਵ ਦੀ ਉਡਾਣ ਭਰੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।