US ''ਚ ਨਵੇਂ ਰਾਸ਼ਟਰਪਤੀ ਦੀ ਤਾਜਪੋਸ਼ੀ ਦੇ ਜਸ਼ਨ, ਟਰੰਪ ਨਹੀਂ ਕਰਨਗੇ ਬਾਈਡੇਨ ਦਾ ਸਵਾਗਤ

Tuesday, Jan 19, 2021 - 05:07 PM (IST)

US ''ਚ ਨਵੇਂ ਰਾਸ਼ਟਰਪਤੀ ਦੀ ਤਾਜਪੋਸ਼ੀ ਦੇ ਜਸ਼ਨ, ਟਰੰਪ ਨਹੀਂ ਕਰਨਗੇ ਬਾਈਡੇਨ ਦਾ ਸਵਾਗਤ

ਵਾਸ਼ਿੰਗਟਨ- ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਅਮਰੀਕਾ ਇਕ ਨਵੇਂ ਇਤਿਹਾਸ ਵਿਚ ਦਾਖ਼ਲ ਹੋਣ ਜਾ ਰਿਹਾ ਹੈ। 20 ਜਨਵਰੀ ਨੂੰ ਜੋਅ ਬਾਈਡੇਨ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੇਗੀ, ਜੋ ਇਸ ਅਹੁਦੇ 'ਤੇ ਆਉਣ ਵਾਲੀ ਪਹਿਲੀ ਜਨਾਨੀ ਹੋਵੇਗੀ। ਇਸ ਇਤਿਹਾਸਕ ਸਮੇਂ ਲਈ ਅਮਰੀਕਾ ਵਿਚ ਤਿਆਰੀਆਂ ਜਾਰੀ ਹਨ।

ਵਾਸ਼ਿੰਗਟਨ ਡੀ. ਸੀ. ਵਿਚ ਤਾਲਾਬੰਦੀ ਹੈ ਤੇ ਵਧੇਰੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਸਕੇ।  ਬੀਤੇ ਦਿਨ ਅਮਰੀਕਾ ਨੇ ਨੈਸ਼ਨਲ ਮਾਲ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ ਤੇ ਨਵੇਂ ਰਾਸ਼ਟਰਪਤੀ ਦੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ। ਇੱਥੇ ਤਕਰੀਬਨ 2 ਲੱਖ ਤੋਂ ਵੱਧ ਅਮਰੀਕੀ ਝੰਡਿਆਂ ਨੂੰ ਲਗਾਇਆ ਗਿਆ, ਜੋ ਕਿ ਰਾਸ਼ਟਰੀ ਮਾਲ ਤੋਂ ਕੈਪੀਟਲ ਬਿਲਡਿੰਗ ਤੱਕ ਸਨ। ਅਸਲ ਵਿਚ, ਜੋਅ ਬਾਈਡੇਨ-ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦੀ ਥੀਮ ਅਮਰੀਕਾ ਯੁਨਾਈਟਡ ਹੈ ਅਤੇ ਇਸ ਤਰ੍ਹਾਂ ਅਮਰੀਕੀ ਝੰਡਿਆਂ ਦਾ ਪ੍ਰਦਰਸ਼ਨ ਉਸ ਦਾ ਹਿੱਸਾ ਹੈ। ਹਾਲਾਂਕਿ ਪ੍ਰੋਗਰਾਮ ਦਾ ਪ੍ਰਸਾਰਣ ਡਿਜੀਟਲੀ ਤੌਰ 'ਤੇ ਕੀਤਾ ਜਾਵੇਗਾ। ਲੇਡੀ ਗਾਗਾ, ਜੈਨੀਫਰ ਲੋਪੇਜ ਵਰਗੇ ਪੋਪ ਸਟਾਰ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਉਣਗੇ।

ਜ਼ਿਕਰਯੋਗ ਹੈ ਕਿ ਜੋਅ ਬਾਈਡੇਨ ਦੀ ਤਾਜਪੋਸ਼ੀ ਸਮੇਂ ਟਰੰਪ ਵ੍ਹਾਈਟ ਹਾਊਸ ਵਿਚ ਮੌਜੂਦ ਨਹੀਂ ਹੋਣਗੇ। ਅਸਲ ਵਿਚ ਹੁਣ ਤੱਕ ਅਮਰੀਕਾ ਵਿਚ ਪੁਰਾਣਾ ਰਾਸ਼ਟਰਪਤੀ ਦਾ ਵ੍ਹਾਈਟ ਹਾਊਸ ਵਿਚ ਸਵਾਗਤ ਕਰਦਾ ਹੈ ਤੇ ਰਾਸ਼ਟਰਪਤੀ ਦੀ ਕੁਰਸੀ 'ਤੇ ਬੈਠਾਉਂਦਾ ਹੈ। 


author

Lalita Mam

Content Editor

Related News