ਟਰੰਪ ਨੇ ਭਾਰਤੀ ਪਰੰਪਰਾ ਨਾਲ ਕੀਤਾ ਆਇਰਲੈਂਡ ਦੇ PM ਦਾ ਸੁਆਗਤ

Friday, Mar 13, 2020 - 02:22 AM (IST)

ਟਰੰਪ ਨੇ ਭਾਰਤੀ ਪਰੰਪਰਾ ਨਾਲ ਕੀਤਾ ਆਇਰਲੈਂਡ ਦੇ PM ਦਾ ਸੁਆਗਤ

ਵਾਸ਼ਿੰਗਟਨ - ਵਾਇਰਸ ਨਾਲ ਇੰਫੈਕਸ਼ਨ ਦੇ ਖਤਰੇ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਾਸ਼ਿੰਗਟਨ ਦੀ ਯਾਤਰਾ 'ਤੇ ਆਏ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਵੀਰਵਾਰ ਨੂੰ ਇਥੇ ਵ੍ਹਾਈਟ ਹਾਊਸ ਵਿਚ 'ਨਮਸਤੇ' ਆਖ ਕੇ ਇਕ ਦੂਜੇ ਦਾ ਭਾਰਤੀ ਪਰੰਪਰਾ ਨਾਲ ਸੁਆਗਤ ਕੀਤਾ। ਉਨ੍ਹਾਂ ਆਖਿਆ ਕਿ ਕੋਰੋਨਾਵਾਇਰਸ ਦੇ ਚੱਲਦੇ ਇਹ ਜ਼ਰੂਰੀ ਹੈ। ਓਵਲ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਦਫਤਰ) ਵਿਚ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਕਿਵੇਂ ਇਕ ਦੂਜੇ ਦਾ ਸੁਆਗਤ ਕਰਨਗੇ, ਉਦੋਂ ਟਰੰਪ ਅਤੇ ਭਾਰਤੀ ਮੂਲ ਦੇ ਵਰਾਡਕਰ ਨੇ ਹੱਥ ਜੋਡ਼ ਕੇ ਇਕ ਦੂਜੇ ਨੂੰ ਨਮਸਤੇ ਕੀਤਾ।

PunjabKesari

ਟਰੰਪ ਨੇ ਆਖਿਆ ਅੱਜ ਅਸੀਂ ਹੱਥ ਨਹੀਂ ਮਿਲਾਵਾਂਗੇ। ਅਸੀਂ ਇਕ ਦੂਜੇ ਨੂੰ ਦੇਖ ਕੇ ਕਹਾਂਗੇ ਕਿ ਅਸੀਂ ਕੀ ਕਰਾਂਗੇ। ਤੁਸੀਂ ਜਾਣਦੇ ਹੋ, ਇਸ ਨਾਲ ਥੋਡ਼ਾ ਅਜੀਬ ਅਹਿਸਾਸ ਹੋਵੇਗਾ। ਜਦ ਇਕ ਹੋਰ ਪੱਤਰਕਾਰ ਨੇ ਪੁੱਛਿਆ ਗਿਆ ਕਿ ਕੀ ਉਹ ਹੱਥ ਮਿਲਾਉਣਗੇ, ਉਦੋਂ ਵਰਾਡਕਰ ਨੇ ਹੱਥ ਜੋਡ਼ ਕੇ ਨਮਸਤੇ ਕੀਤਾ ਅਤੇ ਪੱਤਰਕਾਰਾਂ ਨੂੰ ਦਿਖਾਇਆ ਕਿ ਕਿਵੇਂ ਉਹ ਰਾਸ਼ਟਰਪਤੀ ਦਾ ਸੁਆਗਤ ਕਰਨਗੇ। ਟਰੰਪ ਨੇ ਵੀ ਹੱਥ ਜੋਡ਼ ਕੇ ਨਮਸਤੇ ਕੀਤਾ। ਟਰੰਪ ਨੇ ਆਖਿਆ ਕਿ ਮੈਂ ਹਾਲੀਆ ਭਾਰਤ ਤੋਂ ਵਾਪਸ ਆਇਆ ਹਾਂ ਅਤੇ ਉਥੇ ਮੈਂ ਕਿਸੇ ਨਾਲ ਹੱਥ ਨਹੀਂ ਮਿਲਾਇਆ ਅਤੇ ਇਹ ਆਸਾਨ ਸੀ ਕਿਉਂਕਿ ਉਥੇ ਅਜਿਹਾ ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੀ ਵਾਰ ਨਮਸਤੇ ਲਈ ਹੱਥ ਜੋਡ਼ੇ। ਟਰੰਪ ਨੇ ਸੁਆਗਤ ਲਈ ਜਾਪਾਨੀ ਤਰੀਕੇ ਨੂੰ ਵੀ ਦਿਖਾਇਆ। ਉਨ੍ਹਾਂ ਆਖਿਆ ਕਿ ਉਹ ਸਿਰ ਝੁਕਾਉਂਦੇ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਝੁੱਕਣ ਅਤੇ ਨਮਸਤੇ ਆਖਣ ਨਾਲ ਉਨ੍ਹਾਂ ਨੂੰ ਅਜੀਬ ਜਿਹਾ ਅਨੁਭਵ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਇਹ ਬਹੁਤ ਅਜੀਬ ਲੱਗਦਾ ਹੈ ਜਦ ਲੋਕ ਤੁਹਾਡੇ ਸਾਹਮਣੇ ਤੋਂ ਗੁਜਰਦੇ ਹਨ ਅਤੇ ਹਾਏ ਆਖਦੇ ਹਨ।


author

Khushdeep Jassi

Content Editor

Related News