ਨਿਊ ਸਾਊਥ ਵੇਲਜ਼ ''ਚ ਭਿਆਨਕ ਹਾਦਸੇ ''ਚ ਮਾਰਿਆ ਗਿਆ ਜੋੜਾ, ਡਰਾਈਵਰ ''ਤੇ ਲੱਗੇ ਦੋਸ਼

Saturday, Feb 03, 2018 - 11:36 AM (IST)

ਨਿਊ ਸਾਊਥ ਵੇਲਜ਼ ''ਚ ਭਿਆਨਕ ਹਾਦਸੇ ''ਚ ਮਾਰਿਆ ਗਿਆ ਜੋੜਾ, ਡਰਾਈਵਰ ''ਤੇ ਲੱਗੇ ਦੋਸ਼

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਡੁੱਬੋ 'ਚ ਇਕ ਟਰੱਕ ਡਰਾਈਵਰ 'ਤੇ ਪੁਲਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਲਾਏ ਗਏ ਹਨ। ਡਰਾਈਵਰ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਹ ਘਟਨਾ 16 ਜਨਵਰੀ ਯਾਨੀ ਕਿ ਮੰਗਲਵਾਰ ਦੀ ਹੈ। ਪੁਲਸ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ 50 ਸਾਲਾ ਡਰਾਈਵਰ ਨੇ ਉੱਤਰੀ ਨਿਊ ਸਾਊਥ ਵੇਲਜ਼ ਵਿਚ ਡੁੱਬੋ ਨੇੜੇ ਨੇਵੇਲ ਹਾਈਵੇਅ 'ਤੇ ਟਰੱਕ ਨਾਲ ਕਾਰ ਨੂੰ ਟਰੱਕ ਮਾਰ ਦਿੱਤੀ ਸੀ। ਇਹ ਟਰੱਕ ਇੰਨੀ ਭਿਆਨਕ ਸੀ ਕਿ ਕਾਰ 'ਚ ਸਵਾਰ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਤਾਰ 'ਚ ਲੱਗੀਆਂ ਕਾਰਾਂ 'ਚ ਸਵਾਰ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 

PunjabKesari
ਪੁਲਸ ਨੇ ਮ੍ਰਿਤਕ ਜੋੜੇ ਦੀ ਪਛਾਣ ਜ਼ਾਹਰ ਕੀਤੀ ਹੈ। ਇਸ ਘਟਨਾ 'ਚ 19 ਸਾਲਾ ਹੰਨਾਹ ਫਿਗਯੂਸਨ ਅਤੇ ਉਸ ਦੇ 21 ਸਾਲਾ ਬੁਆਏ ਫਰੈਂਡ ਰੇਗਨ ਸਕਿਨਰ ਦੀ ਮੌਤ ਹੋ ਗਈ। ਇਸ ਘਟਨਾ ਵਿਚ ਟਰੱਕ ਡਰਾਈਵਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ। ਡਰਾਈਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਕਿਉਂਕਿ ਇਲਾਜ ਮਗਰੋਂ ਉਸ ਨੂੰ ਕੱਲ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ।

PunjabKesari

ਪੁਲਸ ਨੇ ਉਸ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਅਤੇ ਲਾਪ੍ਰਵਾਹੀ ਕਾਰਨ ਦੀ ਕਿਸੇ ਦੀ ਜਾਨ ਲੈਣ ਦਾ ਦੋਸ਼ੀ ਮੰਨਿਆ ਹੈ।


Related News