ਭਿਆਨਕ ਦੁਰਘਟਨਾ ''ਚ ਮਾਰੇ ਗਏ ਵਿਕਟੋਰੀਆ ਪੁਲਸ ਦੇ ਜਵਾਨਾਂ ਨੂੰ ਸ਼ਰਧਾਂਜਲੀ
Thursday, Apr 30, 2020 - 10:35 AM (IST)
ਮੈਲਬੋਰਨ, (ਮਨਦੀਪ ਸਿੰਘ ਸੈਣੀ)- ਪਿਛਲੇ ਦਿਨੀਂ ਅਚਾਨਕ ਸੜਕ ਦੁਰਘਟਨਾ ਵਿੱਚ ਵਿਕਟੋਰੀਆ ਪੁਲਸ ਦੇ ਬਹਾਦਰ ਅਫਸਰਾਂ ਦੇ ਮਾਰੇ ਜਾਣ ਦਾ ਡੂੰਘਾ ਦੁੱਖ ਪ੍ਰਗਟ ਕਰਦਿਆਂ ਗੁਰਦੁਆਰਾ ਸਾਹਿਬ ਬਲੈਕਬਰਨ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਹਿੱਤ ਅਰਦਾਸ ਕੀਤੀ ਗਈ।
ਵਿਕਟੋਰੀਆ ਪੁਲਸ ਦੇ ਅਫਸਰਾਂ ਵਲੋਂ ਵੀ ਇਸ ਅਰਦਾਸ ਸਮਾਗਮ ਵਿੱਚ ਹਾਜ਼ਰੀ ਭਰੀ ਗਈ ਅਤੇ ਗੁਰੂ ਘਰ ਦੇ ਚੇਅਰਮੈਨ ਸ. ਏ. ਪੀ.ਸਿੰਘ ਵਲੋਂ ਵਿਕਟੋਰੀਆ ਪੁਲਸ ਦੇ ਜਵਾਨਾਂ ਦੀ ਸ਼ਲਾਘਾ ਕੀਤੀ ਗਈ ਜੋ ਕਿ ਇਸ ਭਿਆਨਕ ਸਮੇਂ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਜਨਤਾ ਦੀ ਰਖਵਾਲੀ ਕਰ ਰਹੇ ਹਨ। ਸਮੂਹ ਕਮੇਟੀ ਵਲੋਂ ਤੇ ਸਟਾਫ ਵਲੋਂ ਵਿਕਟੋਰੀਆ ਪੁਲਸ ਅਤੇ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਰ ਕੀਤੀ ਗਈ।
