ਨਵੇਂ ਸਾਲ ਦੇ ਕੈਲੰਡਰ ''ਚ ਕਿਮ ਜੋਂਗ ਦੇ ਜਨਮਦਿਨ ਦਾ ਜ਼ਿਕਰ ਨਹੀਂ

Friday, Dec 22, 2017 - 03:14 PM (IST)

ਪਿਅੋਂਗਯਾਂਗ (ਬਿਊਰੋ)— ਉੱਤਰੀ ਕੋਰੀਆ ਜ਼ਿਆਦਾਤਰ ਆਪਣੇ ਮਿਜ਼ਾਈਲ ਪਰੀਖਣਾਂ ਕਰ ਕੇ ਸੁਰਖੀਆਂ ਵਿਚ ਰਹਿੰਦਾ ਹੈ। ਇਹ ਸਾਰੇ ਪਰੀਖਣ ਕਿਮ ਜੋਂਗ ਦੇ ਆਦੇਸ਼ ਨਾਲ ਕੀਤੇ ਜਾਂਦੇ ਰਹੇ ਹਨ। ਇਸ ਲਈ ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਸ਼ਾਸਕ ਕਿਮ ਜੋਂਗ-ਉਨ ਨੂੰ ਦੁਨੀਆ ਇਕ ਦਿਨ ਲਈ ਵੀ ਨਹੀਂ ਭੁੱਲਦੀ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਹਾ ਉਨ੍ਹਾਂ ਦਾ ਜਨਮਦਿਨ ਕੈਲੰਡਰ ਤੋਂ ਗਾਇਬ ਹੈ।
ਉੱਤਰੀ ਕੋਰੀਆ ਵਿਚ ਨਵੇਂ ਸਾਲ ਲਈ ਜਾਰੀ ਕੀਤੇ ਕੈਲੰਡਰ ਵਿਚ ਕਿਮ ਜੋਂਗ ਦੇ ਜਨਮਦਿਨ ਦਾ ਜ਼ਿਕਰ ਨਹੀ ਹੈ। ਮੰਨਿਆ ਜਾਂਦਾ ਹੈ ਕਿ ਕਿਮ ਜੋਂਗ ਦਾ ਜਨਮ ਦਿਨ 6 ਜਨਵਰੀ ਨੂੰ ਹੁੰਦਾ ਹੈ ਪਰ ਉੱਤਰੀ ਕੋਰੀਆ ਵਿਚ ਟੋਕਿਓ ਬ੍ਰਾਡਕਾਸਟਿੰਗ ਸਿਸਟਮ (ਟੀ. ਬੀ. ਐੱਸ.) 'ਤੇ ਦਿਖਾਏ ਗਏ ਸਾਲ 2018 ਦੇ ਕੈਲੰਡਰ ਵਿਚ ਇਸ ਦਿਨ ਨੂੰ ਸਧਾਰਨ ਦਿਖਾਇਆ ਗਿਆ ਹੈ।
ਉੱਤਰੀ ਕੋਰੀਆ ਦੇ ਸਾਬਕਾ ਸ਼ਾਸਕਾਂ ਦੇ ਜਨਮਦਿਨ ਨੂੰ ਵੀ ਕੈਲੰਡਰ 'ਤੇ ਦਰਸਾਇਆ ਜਾਂਦਾ ਹੈ ਅਤੇ ਉਹ ਰਾਸ਼ਟਰੀ ਛੁੱਟੀ ਦੇ ਤੌਰ 'ਤੇ ਮਨਾਏ ਜਾਂਦੇ ਹਨ। ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ-ਇਲ ਦਾ ਜਨਮਦਿਨ ਹਰ ਸਾਲ 16 ਫਰਵਰੀ ਨੂੰ 'ਸ਼ਾਈਨਿੰਗ ਸਟਾਰ' ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਦਾਦਾ ਕਿਮ ਇਲ-ਸੁੰਗ ਦਾ ਜਨਮਦਿਨ 11 ਅਪ੍ਰੈਲ ਨੂੰ 'ਸੂਰਜ ਦੇ ਦਿਨ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਵਾਰੀ ਹੈਰਾਨੀ ਦੀ ਗੱਲ ਇਹ ਹੈ ਕਿ ਉੱਤਰੀ ਕੋਰੀਆ ਵਿਚ ਕਿਮ ਜੋਂਗ ਦੇ ਜਨਮਦਿਨ ਵਾਲੇ ਦਿਨ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕਿਮ ਜੋਂਗ ਦੇ ਜਨਮਦਿਨ ਨੂੰ ਲੈ ਕੇ ਭਰਮ ਦੀ ਸਥਿਤੀ ਰਹਿੰਦੀ ਹੈ। ਉੱਤਰੀ ਕੋਰੀਆ ਨੂੰ ਕਿਮ ਜੋਂਗ ਦੇ ਜਨਮਦਿਨ ਬਾਰੇ ਉਦੋਂ ਪਤਾ ਚੱਲਿਆ, ਜਦੋਂ ਸਾਲ 2014 ਵਿਚ ਬਾਸਕਟਬਾਲ ਖਿਡਾਰੀ ਡੈਨਿਸ ਰੋਡਮੈਨ ਨੇ ਪਿਅੋਂਗਯਾਂਗ ਵਿਚ ਇਕ ਪ੍ਰਦਰਸ਼ਨੀ ਮੈਚ ਦੇ ਬਾਅਦ ਉਨ੍ਹਾਂ ਲਈ ''ਹੈਪੀ ਬਰਥ ਡੇ'' ਗੀਤ ਗਾਇਆ ਸੀ।
ਸਾਲ 2018 ਦਾ ਇਹ ਕੈਲੰਡਰ ਉੱਤਰੀ ਕੋਰੀਆ ਦੇ ਹੋਟਲਾਂ ਅਤੇ ਬੁੱਕਸਟਾਲ ਦੇ ਨਾਲ-ਨਾਲ ਵਿਦੇਸ਼ਾਂ ਵਿਚ ਸਥਿਤ ਉੱਤਰੀ ਕੋਰੀਆਈ ਰੈਸਟੋਰੈਂਟਸ ਵਿਚ ਉਪਲਬਧ ਹੈ। ਕਿਮ ਜੋਂਗ ਉਨ ਦੇ ਜਨਮਦਿਨ ਦਾ ਜ਼ਿਕਰ ਨਾ ਹੋਣ ਦੇ ਨਾਲ-ਨਾਲ ਇਸ ਵਿਚ ਇਕ ਹੋਰ ਬਦਲਾਅ ਕੀਤਾ ਗਿਆ ਹੈ। ਇਹ ਕੈਲੰਡਰ ਜਿੱਥੇ ਪਹਿਲਾਂ ਫੌਜ ਅਤੇ ਕਿਮ ਜੋਂਗ ਉਨ ਦੇ ਪਰਿਵਾਰ ਦੀਆਂ ਤਸਵੀਰਾਂ ਨਾਲ ਭਰਿਆ ਹੁੰਦਾ ਸੀ, ਉੱਥੇ ਇਸ ਸਾਲ ਦੇ ਕੈਲੰਡਰ ਵਿਚ ਉੱਤਰੀ ਕੋਰੀਆ ਦੇ ਉਤਪਾਦਾਂ, ਲੈਂਡਸਕੇਪਸ ਅਤੇ ਵਿਅੰਜਨਾਂ ਨੂੰ ਜ਼ਿਆਦਾ ਦਿਖਾਇਆ ਗਿਆ ਹੈ।


Related News