10 ਸਕਿੰਟਾਂ 'ਚ ਤਿੰਨ ਦੇਸ਼ਾਂ ਦੀ ਯਾਤਰਾ.....ਦੁਨੀਆ ਦੇ ਇਸ ਸ਼ਹਿਰ 'ਚ ਸੰਭਵ

Monday, Aug 12, 2024 - 02:50 PM (IST)

ਜ਼ਿਊਰਿਖ: ਜੇਕਰ ਤੁਸੀਂ ਘੁੰਮਣ-ਫਿਰਨ ਦੇ ਸ਼ੌਕੀਨ ਹੋ ਤਾਂ ਕੋਈ ਦੇਸ਼ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੇਸ਼ ਵਿੱਚ ਤੁਸੀਂ ਇੱਕੋ ਸਮੇਂ ਤਿੰਨ ਦੇਸ਼ਾਂ ਦੀ ਯਾਤਰਾ ਦਾ ਮਜ਼ਾ ਲੈ ਸਕਦੇ ਹੋ, ਉਹ ਵੀ ਸਿਰਫ਼ 10 ਸਕਿੰਟਾਂ ਵਿੱਚ। ਅਚਾਨਕ ਇਸ ਗੱਲ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ, ਪਰ ਇਹ ਸਵਿਟਜ਼ਰਲੈਂਡ ਵਿਚ ਸੰਭਵ ਹੈ, ਜਿਸ ਨੂੰ ਧਰਤੀ 'ਤੇ ਸਵਰਗ ਕਿਹਾ ਜਾਂਦਾ ਹੈ। ਸਵਿਟਜ਼ਰਲੈਂਡ ਦਾ ਬਾਸੇਲ ਸ਼ਹਿਰ ਫਰਾਂਸ ਅਤੇ ਜਰਮਨੀ ਦੀਆਂ ਸਰਹੱਦਾਂ ਦੇ ਜੰਕਸ਼ਨ 'ਤੇ ਸਥਿਤ ਹੈ। ਅਜਿਹੇ 'ਚ ਇਸ ਸ਼ਹਿਰ 'ਚ ਆ ਕੇ ਕੋਈ ਵੀ ਸੈਲਾਨੀ ਸਿਰਫ 10 ਸਕਿੰਟਾਂ 'ਚ ਤਿੰਨ ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ। ਇਹ ਸ਼ਹਿਰ ਯੂਰਪ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।

ਬਾਸੇਲ ਵਿੱਚ ਤਿੰਨ ਦੇਸ਼ਾਂ ਦਾ ਮਿਲਨ

ਬਾਸੇਲ ਸ਼ਹਿਰ ਦੇ ਉਪਨਗਰ (ਉਪ-ਸ਼ਹਿਰ), ਜੋ ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੀ ਮੇਜ਼ਬਾਨੀ ਕਰਦੇ ਹਨ, ਫਰਾਂਸ ਅਤੇ ਜਰਮਨੀ ਦੀਆਂ ਸਰਹੱਦਾਂ ਦੇ ਅੰਦਰ ਤੱਕ ਫੈਲੇ ਹੋਏ ਹਨ। ਲੋਕ ਇਸ ਸ਼ਹਿਰ ਵਿਚ ਆਉਂਦੇ ਹਨ ਅਤੇ ਫਰਾਂਸ ਅਤੇ ਜਰਮਨੀ ਦੀਆਂ ਸਰਹੱਦਾਂ ਦੇ ਜੰਕਸ਼ਨ ਪੁਆਇੰਟ 'ਤੇ ਖੜ੍ਹੇ ਹੋ ਕੇ ਫੋਟੋ ਖਿਚਵਾਉਂਦੇ ਹਨ। ਯੂਰਪੀਅਨ ਸੈਲਾਨੀ ਵੀ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਵਿਚ ਦਾਖਲ ਹੋ ਸਕਦੇ ਹਨ, ਪਰ ਬਾਕੀ ਦੁਨੀਆ ਦੇ ਸੈਲਾਨੀਆਂ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ। ਅਜਿਹੇ ਸੈਲਾਨੀਆਂ ਨੂੰ ਸਿਰਫ਼ ਵੈਧ ਵੀਜ਼ਾ ਨਾਲ ਹੀ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਵਿਦਿਆਰਥੀ ਵੀਜ਼ਾ ਫੀਸ ਕੀਤੀ ਦੁੱਗਣੀ, 1 ਅਕਤੂਬਰ ਤੋਂ ਨਿਯਮ ਲਾਗੂ

ਬਾਸੇਲ ਇਤਿਹਾਸਕ ਤੌਰ 'ਤੇ ਮਹੱਤਵਪੂਰਨ 

ਭੂਗੋਲਿਕ ਵਿਲੱਖਣਤਾ ਤੋਂ ਇਲਾਵਾ ਬਾਸੇਲ ਨੂੰ ਸਵਿਟਜ਼ਰਲੈਂਡ ਵਿੱਚ ਸੱਭਿਆਚਾਰ ਲਈ ਮੁੱਖ ਸਥਾਨਾਂ ਵਿੱਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਕੁਝ ਹੋਰ ਮਸ਼ਹੂਰ ਆਕਰਸ਼ਣਾਂ ਵਿੱਚ ਬਾਸੇਲ  ਦਾ ਮੱਧਕਾਲੀ ਹਿੱਸਾ ਸ਼ਾਮਲ ਹੈ ਜਿਸਨੂੰ ਓਲਡ ਟਾਊਨ ਵਜੋਂ ਜਾਣਿਆ ਜਾਂਦਾ ਹੈ। ਇੱਥੇ ਕੋਬਲਸਟੋਨ ਦੀਆਂ ਸੜਕਾਂ ਅਤੇ ਬਾਸੇਲ ਦਾ ਪ੍ਰਸਿੱਧ ਕਾਰਨੀਵਲ ਜੋ ਹਰ ਸਾਲ ਫਰਵਰੀ ਜਾਂ ਮਾਰਚ ਵਿੱਚ ਆਯੋਜਿਤ ਹੁੰਦਾ ਹੈ, ਨੂੰ ਦੇਖਣ ਲਈ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਹਨ। ਇਸ ਤੋਂ ਇਲਾਵਾ ਬਾਸੇਲ ਇੱਕ ਵਧੀਆ ਸ਼ਹਿਰ ਹੈ ਜਿੱਥੋਂ ਨੇੜਲੇ ਸ਼ਹਿਰਾਂ ਅਤੇ ਸਥਾਨਾਂ ਦੀ ਯਾਤਰਾ ਕੀਤੀ ਜਾ ਸਕਦੀ ਹੈ।

ਮੁੱਖ ਆਕਰਸ਼ਣਾਂ ਵਿੱਚ ਰਾਈਨ ਨਦੀ ਸ਼ਾਮਲ 

ਇਸ ਤੋਂ ਇਲਾਵਾ ਬਾਸੇਲ ਦੇ ਲੋਕ ਅਕਸਰ ਰਾਈਨ ਨਦੀ ਰਾਹੀਂ ਕੰਮ ਕਰਨ ਜਾਂ ਸ਼ਹਿਰ ਦੇ ਆਲੇ-ਦੁਆਲੇ ਯਾਤਰਾ ਕਰਦੇ ਹਨ। ਚੰਗੇ ਮੌਸਮ ਵਿੱਚ ਤੁਸੀਂ ਅਕਸਰ ਸਥਾਨਕ ਲੋਕਾਂ ਨੂੰ ਨਦੀ ਵਿੱਚ ਤੈਰਦੇ ਦੇਖ ਸਕਦੇ ਹੋ। ਇਹ ਨਦੀ ਆਵਾਜਾਈ ਦਾ ਇੱਕ ਪ੍ਰਮੁੱਖ ਸਾਧਨ ਵੀ ਹੈ, ਜਿਸ ਦੀ ਵਰਤੋਂ ਮਾਲ ਦੇ ਨਾਲ-ਨਾਲ ਲੋਕਾਂ ਦੀ ਆਵਾਜਾਈ ਲਈ ਵੀ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News