ਬੋਰਵੈੱਲ ''ਚੋਂ ਨਿਕਲਣ ਲੱਗੀ ''ਚਾਂਦੀ''! ਲੁੱਟਣ ਲਈ ਆ ਗਈ ਲੋਕਾਂ ਦੀ ਭੀੜ

Friday, Feb 13, 2026 - 02:14 PM (IST)

ਬੋਰਵੈੱਲ ''ਚੋਂ ਨਿਕਲਣ ਲੱਗੀ ''ਚਾਂਦੀ''! ਲੁੱਟਣ ਲਈ ਆ ਗਈ ਲੋਕਾਂ ਦੀ ਭੀੜ

ਅਲਵਰ- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੋਰਵੈੱਲ ਦੀ ਖੁਦਾਈ ਦੌਰਾਨ ਜ਼ਮੀਨ 'ਚੋਂ ਚਾਂਦੀ ਵਰਗੀ ਚਮਕਦਾਰ ਧਾਤ ਨਿਕਲਣ ਕਾਰਨ ਭਾਜੜਾਂ ਪੈ ਗਈਆਂ। ਇਹ ਘਟਨਾ ਅਲਕਾਪੁਰੀ ਇਲਾਕੇ ਦੀ ਹੈ, ਜਿੱਥੇ ਵੀਰਵਾਰ ਦੁਪਹਿਰ ਕਰੀਬ 1:30 ਵਜੇ ਜਲ ਸਪਲਾਈ ਵਿਭਾਗ ਵੱਲੋਂ ਬੋਰਵੈੱਲ ਕਰਵਾਇਆ ਜਾ ਰਿਹਾ ਸੀ।

ਲੋਕਾਂ ਨੇ ਚਿੱਕੜ 'ਚੋਂ ਬੀਣੀ 'ਚਾਂਦੀ' 

ਖੁਦਾਈ ਦੌਰਾਨ ਜਿਵੇਂ ਹੀ ਚਮਕਦਾਰ ਪੱਥਰ ਬਾਹਰ ਆਉਣੇ ਸ਼ੁਰੂ ਹੋਏ, ਤਾਂ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਇਨ੍ਹਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਰੌਲਾ ਪੈਂਦਿਆਂ ਹੀ ਆਸ-ਪਾਸ ਦੇ ਦੁਕਾਨਦਾਰ ਅਤੇ ਰਾਹਗੀਰ ਵੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਤੇ ਚਿੱਕੜ ਤੇ ਮਲਬੇ 'ਚੋਂ ਇਨ੍ਹਾਂ ਚਮਕਦਾਰ ਟੁਕੜਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਣ ਲੱਗੇ। ਚਸ਼ਮਦੀਦਾਂ ਅਨੁਸਾਰ, ਲੋਕ ਹੁਣ ਤੱਕ ਕਰੀਬ 10 ਤੋਂ 15 ਕਿਲੋ ਧਾਤ ਦੇ ਟੁਕੜੇ ਆਪਣੇ ਨਾਲ ਲੈ ਜਾ ਚੁੱਕੇ ਹਨ।

800 ਫੁੱਟ ਦੀ ਡੂੰਘਾਈ 'ਤੇ ਬਦਲਿਆ ਪੱਥਰ ਦਾ ਰੰਗ 

ਮਸ਼ੀਨ ਆਪਰੇਟਰ ਭਰਤ ਪ੍ਰਜਾਪਤ ਅਤੇ ਮਜ਼ਦੂਰ ਸ਼ਾਹਰੁਖ ਖਾਨ ਨੇ ਦੱਸਿਆ ਕਿ ਜਦੋਂ ਖੁਦਾਈ 800 ਫੁੱਟ ਦੀ ਡੂੰਘਾਈ ਤੱਕ ਪਹੁੰਚੀ, ਤਾਂ ਅਚਾਨਕ ਪੱਥਰ ਦਾ ਰੰਗ ਬਦਲ ਗਿਆ। ਉਨ੍ਹਾਂ ਮੁਤਾਬਕ ਆਖਰੀ 20 ਫੁੱਟ ਦੀ ਖੁਦਾਈ 'ਚ ਲਗਭਗ 5 ਤੋਂ 10 ਫੀਸਦੀ ਹਿੱਸਾ ਇਸੇ ਚਮਕਦਾਰ ਧਾਤ ਦਾ ਨਿਕਲਿਆ ਹੈ।

ਜਾਂਚ ਲਈ ਰੋਕਿਆ ਗਿਆ ਕੰਮ 

ਹਾਲਾਂਕਿ, ਅਜੇ ਤੱਕ ਅਧਿਕਾਰਤ ਤੌਰ 'ਤੇ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਚਾਂਦੀ ਹੈ ਜਾਂ ਕੋਈ ਹੋਰ ਧਾਤ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਦੇਖਣ 'ਚ ਸੋਨੇ ਜਾਂ ਚਾਂਦੀ ਵਰਗਾ ਲੱਗ ਰਿਹਾ ਹੈ, ਪਰ ਅਸਲੀਅਤ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਫਿਲਹਾਲ ਬੋਰਵੈੱਲ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਵਿਭਾਗ ਵੱਲੋਂ ਜਾਂਚ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News