100 ਰੁਪਏ ਦੀ ਚੋਰੀ ! 45 ਸਾਲ ਰਿਹਾ ਫਰਾਰ, ਬੁੱਢੇ-ਵਰੇ ਪੁਲਸ ਦੇ ਹੱਥ ਕਾਬੂ ਆਇਆ ਚੋਰ

Tuesday, Feb 10, 2026 - 03:38 PM (IST)

100 ਰੁਪਏ ਦੀ ਚੋਰੀ ! 45 ਸਾਲ ਰਿਹਾ ਫਰਾਰ, ਬੁੱਢੇ-ਵਰੇ ਪੁਲਸ ਦੇ ਹੱਥ ਕਾਬੂ ਆਇਆ ਚੋਰ

ਖਰਗੋਨ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਬਲਕਵਾੜਾ ਥਾਣਾ ਖੇਤਰ ਅਧੀਨ ਖਲਟਾਕਾ ਚੌਕੀ ਪੁਲਸ ਨੇ ਸਾਲ 1980 'ਚ 100 ਰੁਪਏ ਦੀ ਕਣਕ ਚੋਰੀ ਦੇ ਮਾਮਲੇ 'ਚ ਫਰਾਰ ਚੱਲ ਰਹੇ ਦੋਸ਼ੀ ਨੂੰ 45 ਸਾਲਾਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ, ਦੋਸ਼ੀ ਦੀ ਪਛਾਣ ਸਲੀਮ ਪਿਤਾ ਮੁਜੀਦ, ਵਾਸੀ ਪਿੰਡ ਬਲਖੜ ਵਜੋਂ ਹੋਈ ਹੈ। ਸ਼ਨੀਵਾਰ ਨੂੰ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਬਾਲਸਮੁੰਦ ਕਾਕੜ ਖੇਤਰ 'ਚ ਸਾਲ 1980 'ਚ ਦੋਸ਼ੀ ਆਪਣੇ 6 ਸਾਥੀਆਂ ਨਾਲ ਖੇਤ 'ਚ ਕਣਕ ਚੋਰੀ ਕਰ ਕੇ ਫਰਾਰ ਹੋ ਗਿਆ ਸੀ। ਉਸ ਸਮੇਂ ਦੋਸ਼ੀ ਦੀ ਉਮਰ ਲਗਭਗ 20 ਸਾਲ ਸੀ, ਜਦੋਂ ਕਿ ਮੌਜੂਦਾ ਸਮੇਂ ਉਸ ਦੀ ਉਮਰ ਕਰੀਬ 65 ਸਾਲ ਹੈ।

ਘਟਨਾ ਤੋਂ ਬਾਅਦ ਦੋਸ਼ੀ ਪਰਿਵਾਰ ਸਮੇਤ ਖੇਤਰ ਛੱਡ ਕੇ ਚੱਲਾ ਗਿਆ ਅਤੇ ਲੰਬੇ ਸਮੇਂ ਤੱਕ ਪੁਲਸ ਦੀ ਪਕੜ ਤੋਂ ਬਾਹਰ ਰਿਹਾ। ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਧਾਰ ਜ਼ਿਲ੍ਹੇ ਦੇ ਬਾਗ ਕਸਬੇ 'ਚ ਰਹਿ ਰਿਹਾ ਸੀ ਅਤੇ ਆਪਣੇ ਬੇਟੇ ਨਾਲ ਕਰਿਆਨਾ ਦੁਕਾਨ ਚਲਾ ਰਿਹਾ ਸੀ। ਖਲਟਾਕਾ ਚੌਕੀ ਇੰਚਾਰਜ ਮਿਥੁਨ ਚੌਹਾਨ ਨੇ ਦੱਸਿਆ ਕਿ ਇਹ ਮਾਮਲਾ ਅਦਾਲਤ 'ਚ ਲੰਬੇ ਸਮੇਂ ਤੋਂ ਪੈਂਡਿੰਗ ਸੀ ਅਤੇ ਦੋਸ਼ੀ ਖ਼ਿਲਾਫ਼ ਵਾਰੰਟ ਜਾਰੀ ਸੀ। ਹਾਲ ਹੀ 'ਚ ਇਸੇ ਮਾਮਲੇ ਦੇ ਇਕ ਹੋਰ ਦੋਸ਼ੀ ਸਲੀਮ ਪੁੱਤਰ ਮੁਹੰਮਦ ਦੀ ਭਾਲ ਦੌਰਾਨ ਪੁਲਸ ਉਸ ਦੇ ਘਰ ਪਹੁੰਚੀ, ਜਿੱਥੇ ਉਸ ਦੇ ਦਿਹਾਂਤ ਦੀ ਜਾਣਕਾਰੀ ਮਿਲੀ। ਮੌਤ ਪ੍ਰਮਾਣ ਪੱਤਰ ਦੇ ਵੈਰੀਫਿਕੇਸ਼ਨ ਦੌਰਾਨ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ 'ਚ ਸਲੀਮ ਪਿਤਾ ਮੁਜੀਦ ਦੇ ਬਾਗ 'ਚ ਰਹਿਣ ਦੀ ਜਾਣਕਾਰੀ ਪ੍ਰਾਪਤ ਹੋਈ, ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੇ 2 ਹੋਰ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਬਾਕੀ ਦੋਸ਼ੀਆਂ ਵਿਰੁੱਧ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਦੋਸ਼ੀ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News