ਹੈਂ..; ਬੱਕਰੀਆਂ ਦੇ ਜਨਮਦਿਨ ਦਾ ਐਨਾ ਚਾਅ ! 200 ਲੋਕਾਂ ਲਈ ਲਾ''ਤਾ ਲੰਗਰ, DJ ''ਤੇ ਵੀ ਪਏ ਭੰਗੜੇ

Monday, Feb 16, 2026 - 04:40 PM (IST)

ਹੈਂ..; ਬੱਕਰੀਆਂ ਦੇ ਜਨਮਦਿਨ ਦਾ ਐਨਾ ਚਾਅ ! 200 ਲੋਕਾਂ ਲਈ ਲਾ''ਤਾ ਲੰਗਰ, DJ ''ਤੇ ਵੀ ਪਏ ਭੰਗੜੇ

ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਇਕ ਪਸ਼ੂ ਪਾਲਕ ਨੇ ਆਪਣੀਆਂ 2 ਬੱਕਰੀਆਂ ਦਾ 'ਜਨਮ ਦਿਨ' ਬਹੁਤ ਧੂਮਧਾਮ ਨਾਲ ਮਨਾਇਆ। 'ਸਵੀਟੀ' ਅਤੇ 'ਮੋਨਿਕਾ' ਦਾ ਜਨਮ ਦਿਨ ਕੋਈ ਸਾਧਾਰਨ ਆਯੋਜਨ ਨਹੀਂ ਸੀ, ਸਗੋਂ ਇਸ 'ਚ ਪੂਰੇ ਰੀਤੀ-ਰਿਵਾਜ਼, ਭਗਤੀ ਅਤੇ ਸ਼ਾਨ ਦਾ ਸੰਗਮ ਦੇਖਣ ਨੂੰ ਮਿਲਿਆ। ਇਸ ਆਯੋਜਨ ਦੀ ਖੇਤਰ 'ਚ ਖ਼ਾਸੀ ਚਰਚਾ ਹੈ। ਇਸ ਦਾ ਵੀਡੀਓ ਵੀ ਮੌਜੂਦ ਹੈ। ਸਥਾਨਕ ਵਾਸੀ ਸੋਨੂੰ ਨੇ ਦੱਸਿਆ ਕਿ ਸਦਰ ਤਹਿਸੀਲ ਦੇ ਗੌਰਾ ਡੰਡਾ ਪਿੰਡ 'ਚ ਰਹਿਣ ਵਾਲੇ ਪਸ਼ੂ ਪਾਲਕ ਲਾਲਾਰਾਮ ਸ਼੍ਰਵਾਸਤਵ ਨੇ ਬਾਕਾਇਦਾ ਸੱਦਾ ਪੱਤਰ ਛਪਵਾ ਕੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਸੀ।

ਐਤਵਾਰ ਰਾਤ ਜਸ਼ਨ ਦੀ ਸ਼ੁਰੂਆਤ ਧਾਰਮਿਕ ਰਸਮਾਂ ਨਾਲ ਹੋਈ, ਜਿਸ 'ਚ ਰਾਮਾਇਣ ਅਤੇ ਭਾਗਵਤ ਦਾ ਪਾਠ ਕੀਤਾ ਗਿਆ। ਬੱਕਰੀਆਂ ਨੂੰ ਨਹਿਲਾ ਕੇ ਫੁੱਲ ਮਾਲਾ ਅਤੇ ਨਵੇਂ 'ਕੱਪੜੇ' ਪਾਏ ਗਏ। ਉਨ੍ਹਾਂ ਨੂੰ ਬਰਥਡੇ ਕੈਪ' ਪਹਿਨਾਈਆਂ ਗਈਆਂ ਅਤੇ ਰਵਾਇਤੀ ਤਰੀਕੇ ਨਾਲ ਕੇਕ ਵੀ ਕੱਟਿਆ ਗਿਆ। ਸਥਾਨਕ ਪਿੰਡ ਵਾਸੀਆਂ ਅਨੁਸਾਰ, ਲਾਲਾਰਾਮ ਨੇ ਆਯੋਜਨ 'ਚ ਕੋਈ ਕਮੀ ਨਹੀਂ ਰੱਖੀ। ਬਾਕਾਇਦਾ ਡੀਜੇ ਦਾ ਇੰਤਜ਼ਾਮ ਕੀਤਾ ਗਿਆ, ਜਿਸ ਦੀ ਆਵਾਜ਼ 'ਤੇ ਪਿੰਡ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਨੱਚਦੇ ਨਜ਼ਰ ਆਏ। ਕਰੀਬ 200 ਲੋਕਾਂ ਲਈ ਸ਼ਾਨਦਾਰ ਦਾਅਵਤ ਦਾ ਇੰਤਜ਼ਾਮ ਵੀ ਸੀ। ਲਾਲਾਰਾਮ ਦਾ ਕਹਿਣਾ ਹੈ ਕਿ ਸਵੀਟੀ ਅਤੇ ਮੋਨਿਕਾ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ, ਇਸ ਲਈ ਉਨ੍ਹਾਂ ਦਾ ਜਨਮ ਦਿਨ ਵੀ ਓਨੇ ਹੀ ਖ਼ਾਸ ਤਰੀਕੇ ਨਾਲ ਮਨਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News