ਸਰਬੀਆ: ਬੱਚਿਆਂ ਦੀ ਬੱਸ ਤੇ ਟਰੇਨ ਦੀ ਟੱਕਰ ''ਚ ਤਿੰਨ ਦੀ ਮੌਤ, 22 ਜ਼ਖਮੀ
Friday, Dec 21, 2018 - 03:33 PM (IST)

ਬੇਲਗ੍ਰੇਡ— ਦੱਖਣੀ ਸਰਬੀਆ 'ਚ ਇਕ ਟਰੇਨ ਦੀ ਬੱਚਿਆਂ ਨੂੰ ਲਿਜਾ ਰਹੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 22 ਹੋਰ ਲੋਕ ਇਸ ਹਾਦਸੇ 'ਚ ਜ਼ਖਮੀ ਹੋ ਗਏ। ਸਰਬੀਆ ਪੁਲਸ ਨੇ ਕਿਹਾ ਕਿ ਘਟਨਾ ਸ਼ੁੱਕਰਵਾਰ ਨੂੰ ਨਿਸ ਸ਼ਹਿਰ ਦੇ ਨੇੜੇ ਹੋਈ। ਡਾਕਟਰਾਂ ਨੇ ਕਿਹਾ ਕਿ 6 ਜ਼ਖਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਰਬੀਆ ਪੁਲਸ ਵਲੋਂ ਪੀੜ ਬੱਚਿਆਂ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।