ਅਜਬ-ਗਜ਼ਬ : ਚੀਨ ''ਚ ਬਿਲਡਿੰਗ ਵਿਚਾਲਿਓਂ ਲੰਘਦੀ ਹੈ ਟ੍ਰੇਨ, ਨਜ਼ਾਰਾ ਦੇਖਣ ਆਉਂਦੇ ਨੇ ਦੁਨੀਆ ਭਰ ਦੇ ਸੈਲਾਨੀ

Wednesday, Mar 15, 2023 - 10:29 PM (IST)

ਅਜਬ-ਗਜ਼ਬ : ਚੀਨ ''ਚ ਬਿਲਡਿੰਗ ਵਿਚਾਲਿਓਂ ਲੰਘਦੀ ਹੈ ਟ੍ਰੇਨ, ਨਜ਼ਾਰਾ ਦੇਖਣ ਆਉਂਦੇ ਨੇ ਦੁਨੀਆ ਭਰ ਦੇ ਸੈਲਾਨੀ

 

ਬੀਜਿੰਗ (ਇੰਟ.) : ਵਿਗਿਆਨ ਅਤੇ ਇਨਸਾਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਇੰਜੀਨੀਅਰਿੰਗ ਰਾਹੀਂ ਅਜਿਹੇ-ਅਜਿਹੇ ਨਮੂਨੇ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਦੇਖ ਕੇ ਅੱਖਾਂ ਨੂੰ ਯਕੀਨ ਹੀ ਨਹੀਂ ਹੁੰਦਾ। ਤੁਸੀਂ ਹੁਣ ਤੱਕ ਕਦੇ ਵੀ ਟ੍ਰੇਨ ਨੂੰ ਘਰ ਦੇ ਸਾਹਮਣੇ ਦੀ ਸੜਕ ’ਤੇ ਚੱਲਦੇ ਹੋਏ ਨਹੀਂ ਦੇਖਿਆ ਹੋਵੇਗਾ। ਇੱਥੋਂ ਤੱਕ ਕਿ ਰੇਲ ਦੀਆਂ ਲਾਈਨਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਥੋੜ੍ਹੀ ਦੂਰ ’ਤੇ ਬਣਾਇਆ ਜਾਂਦਾ ਹੈ ਪਰ ਇਕ ਟ੍ਰੇਨ ਅਜਿਹੀ ਵੀ ਬਣਾਈ ਜਾ ਚੁੱਕੀ ਹੈ, ਜੋ 19 ਮੰਜ਼ਿਲਾ ਰਿਹਾਇਸ਼ੀ ਬਿਲਡਿੰਗ ਦੇ ਵਿਚਾਲਿਓਂ ਰੋਜ਼ਾਨਾ ਲੰਘਦੀ ਹੈ। ਇਹ ਨਜ਼ਾਰਾ ਦੇਖਣ ਦੁਨੀਆ ਭਰ ਦੇ ਸੈਲਾਨੀ ਇੱਥੇ ਆਉਂਦੇ ਹਨ।

ਇਹ ਵੀ ਪੜ੍ਹੋ : ਮੁਹੱਲਾ ਕਲੀਨਿਕਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ

ਚੀਨ 'ਚ ਚੱਲਣ ਵਾਲੀ ਇਕ ਟ੍ਰੇਨ ਰਿਹਾਇਸ਼ੀ ਬਿਲਡਿੰਗ ਦੇ ਅੰਦਰੋਂ ਹੋ ਕੇ ਲੰਘਦੀ ਹੈ। ਇਹ ਕੋਈ ਅੱਜ ਦੀ ਨਹੀਂ ਬਣਾਈ ਗਈ ਹੈ, ਸਗੋਂ ਸਾਲਾਂ ਤੋਂ ਟ੍ਰੇਨ ਦਾ ਇੰਝ ਹੀ ਆਉਣਾ-ਜਾਣਾ ਚੱਲ ਰਿਹਾ ਹੈ ਅਤੇ ਇਸ ਨਾਲ ਲੋਕਾਂ ਨੂੰ ਕੋਈ ਮੁਸ਼ਕਿਲ ਵੀ ਨਹੀਂ ਹੁੰਦੀ। ਦੱਖਣੀ-ਪੂਰਬੀ ਚੀਨ ਦੇ ਮਾਊਂਟੇਨ ਸਿਟੀ ਚੰਕਵਿੰਗ 'ਚ ਕਰੋੜਾਂ ਦੀ ਆਬਾਦੀ ਹੈ। ਇਸ ਸ਼ਹਿਰ ਵਿੱਚ ਜ਼ਿਆਦਾਤਰ ਉੱਚੀਆਂ ਬਿਲਡਿੰਗਾਂ ਹਨ ਕਿਉਂਕਿ ਇੱਥੇ ਥਾਂ ਦੀ ਕਮੀ ਹੈ। ਇੱਥੋਂ ਜਦੋਂ ਰੇਲਵੇ ਟ੍ਰੈਕ ਬਣਨਾ ਸ਼ੁਰੂ ਹੋਇਆ ਤਾਂ ਰਸਤੇ ਵਿੱਚ 19 ਮੰਜ਼ਿਲਾਂ ਦੀ ਇਕ ਬਿਲਡਿੰਗ ਆ ਗਈ, ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਹਨ।

ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ 'ਤੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, 3 ਮਹੀਨੇ ਪਹਿਲਾਂ ਹੀ ਪਤੀ ਗਿਆ ਸੀ ਵਿਦੇਸ਼

ਸ਼ਾਇਦ ਸਾਡੇ ਦੇਸ਼ ਵਿੱਚ ਇਹ ਮੁਸ਼ਕਿਲ ਆਉਂਦੀ ਤਾਂ ਬਿਲਡਿੰਗ ਨੂੰ ਢਾਹ ਦਿੱਤਾ ਜਾਣਾ ਸੀ ਪਰ ਚੀਨ ਦੇ ਇੰਜੀਨੀਅਰਾਂ ਨੇ ਕਮਾਲ ਕਰ ਦਿਖਾਈ। ਉਨ੍ਹਾਂ ਨੇ ਬਿਲਡਿੰਗ ਦੇ 6ਵੇਂ ਅਤੇ 8ਵੇਂ ਫਲੋਰ ਨੂੰ ਚੀਰਦਾ ਹੋਇਆ ਟ੍ਰੈਕ ਬਣਾ ਦਿੱਤਾ। ਟ੍ਰੇਨ ਅਤੇ ਟ੍ਰੈਕ ਦੀ ਇਹ ਖੂਬੀ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਈ। ਜਿਸ ਇਮਾਰਤ 'ਚੋਂ ਇਹ ਟ੍ਰੇਨ ਲੰਘਦੀ ਹੈ, ਉਸ ਦੀ ਕੀਮਤ ਕਈ ਗੁਣਾ ਵੱਧ ਗਈ ਹੈ। ਮੰਜ਼ਿਲਾਂ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਟ੍ਰੇਨ ਦੇ ਲੰਘਣ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਹੈ, ਜਦਕਿ ਇਸ ਬਿਲਡਿੰਗ ਦੇ ਲੋਕਾਂ ਲਈ ਆਪਣਾ ਸਟੇਸ਼ਨ ਵੀ ਹੈ, ਜਿੱਥੋਂ ਉਹ ਸਿੱਧਾ ਟ੍ਰੇਨ ਤੱਕ ਪਹੁੰਚ ਜਾਂਦੇ ਹਨ। ਸਾਈਲੈਂਸਿੰਗ ਤਕਨੀਕ ਦੀ ਵਰਤੋਂ ਨਾਲ ਇਸ ਦਾ ਸ਼ੋਰ ਘੱਟ ਕਰ ਦਿੱਤਾ ਗਿਆ ਹੈ। ਇਹ ਕਿਸੇ ਵਾਸ਼ਿੰਗ ਜਾਂ ਡਿਸ਼ਵਾਸ਼ਿੰਗ ਮਸ਼ੀਨ ਜਿੰਨਾ ਹੀ ਸ਼ੋਰ ਕਰਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News