ਚੀਨ ਨਾਲ ਵਪਾਰ ਘਾਟਾ ਬਰਕਰਾਰ ਨਹੀਂ ਰਹਿਣ ਦੇ ਸਕਦੇ : ਟਰੰਪ

02/02/2019 3:46:07 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਚੀਨ ਨਾਲ ਵੱਡੇ ਵਪਾਰ ਘਾਟੇ ਨੂੰ ਬਰਕਰਾਰ ਨਹੀਂ ਰਹਿਣ ਦੇ ਸਕਦੇ ਹਨ। ਟਰੰਪ ਨੇ ਇਹ ਟਿੱਪਣੀ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਵਿਚਕਾਰ ਗੱਲਬਾਤ ਦੇ ਨਵੇਂ ਦੌਰ ਦੇ ਖਤਮ ਹੋਣ ਦੇ ਇਕ ਦਿਨ ਬਾਅਦ ਕੀਤੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ   ੍ਵਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,' ਤੁਸੀਂ ਜਿਸ ਦੀ ਗੱਲ ਕਰ ਰਹੇ ਜੇਕਰ ਅਸੀਂ ਚੀਨ ਨਾਲ ਸੌਦਾ ਕੀਤਾ ਹੈ ਤਾਂ ਇਹ ਸਾਡੇ ਲਈ ਨਵੀਂ ਦੁਨੀਆ ਹੋਵੇਗੀ। ਸਾਨੂੰ ਹਰ ਸਾਲ ਚੀਨ ਨਾਲ ਵਪਾਰ 'ਚ 500 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ ਅਤੇ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ। ਅਸੀਂ ਇਸ ਨੂੰ ਹੋਰ ਹੇਠਾਂ ਨਹੀਂ ਜਾਣ ਦੇ ਸਕਦੇ'। ਜ਼ਿਕਰਯੋਗ ਹੈ ਕਿ ਟਰੰਪ ਪੰਜ ਫਰਵਰੀ ਨੂੰ ਸਟੇਟ ਆਫ ਦ ਯੂਨੀਅਨ ਸੰਬੋਧਨ ਦੇ ਸਕਦੇ ਹਨ।


Related News