ਸਰਹੱਦੀ ਵਿਵਾਦ ਦੇ ਹੱਲ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ : ਰਾਜਨਾਥ ਸਿੰਘ

Tuesday, Apr 02, 2024 - 05:34 PM (IST)

ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਸਰਹੱਦੀ ਮਸਲਿਆਂ ਨੂੰ ਸੁਲਝਾਉਣ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ। ਭਾਰਤੀ ਜਵਾਨ ਪੂਰੀ ਚੌਕਸੀ ਨਾਲ ਉਥੇ ਖੜ੍ਹੇ ਹਨ। ਫੌਜਾਂ ਦੀ ਵਾਪਸੀ ਤੇ ਤਣਾਅ ਘੱਟ ਹੋਣ ਨਾਲ ਹੀ ਅੱਗੇ ਦਾ ਰਸਤਾ ਤਿਆਰ ਹੋਵੇਗਾ। ਇੱਥੇ ਫੌਜ ਦੇ ਚੋਟੀ ਦੇ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਉੱਤਰੀ ਸਰਹੱਦ 'ਤੇ ਸਥਿਤੀ ਦਾ ਜ਼ਿਕਰ ਕੀਤਾ। 

ਉਨ੍ਹਾਂ ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਖੇ ਹਾਲਾਤ ’ਚ ਕੰਮ ਕਰ ਕੇ ਸੰਸਥਾ ਨੇ ਪੱਛਮੀ ਤੇ ਉੱਤਰੀ ਸਰਹੱਦਾਂ ’ਤੇ ਸੜਕੀ ਸੰਚਾਰ ’ਚ ਕਾਫੀ ਸੁਧਾਰ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਗੁੰਝਲਦਾਰ ਕੌਮਾਂਤਰੀ ਸਥਿਤੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਹਥਿਆਰਬੰਦ ਫੋਰਸਾਂ ਨੂੰ ਸਾਰੇ ਪੱਖਾਂ ਨੂੰ ਧਿਆਨ ’ਚ ਰੱਖ ਕੇ ਭਵਿੱਖ ਦੀ ਰਣਨੀਤੀ ਬਣਾਉਣੀ ਪਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News