ਚੋਟੀ ਦੇ ਅਮਰੀਕੀ ਜਨਰਲ ਨੇ ਅਫ਼ਗਾਨ ਨਿਕਾਸੀ ਮੁਹਿੰਮ ਲਈ ਜਵਾਨਾਂ ਦਾ ਕੀਤਾ ਧੰਨਵਾਦ

Sunday, Sep 05, 2021 - 01:39 PM (IST)

ਚੋਟੀ ਦੇ ਅਮਰੀਕੀ ਜਨਰਲ ਨੇ ਅਫ਼ਗਾਨ ਨਿਕਾਸੀ ਮੁਹਿੰਮ ਲਈ ਜਵਾਨਾਂ ਦਾ ਕੀਤਾ ਧੰਨਵਾਦ

ਵਾਸ਼ਿੰਗਟਨ- ਅਮਰੀਕਾ ਦੇ ਚੋਟੀ ਦੇ ਫ਼ੌਜੀ ਜਨਰਲ ਨੇ ਪਿਛਲੇ ਕਈ ਹਫ਼ਤਿਆਂ 'ਚ ਅਫ਼ਗਾਨਾਂ ਤੇ ਹੋਰ ਲੋਕਾਂ ਦੀ ਨਿਕਾਸੀ ਦੇ ਦੌਰਾਨ ਉਨ੍ਹਾਂ ਦੀ ਸੇਵਾ ਲਈ 10ਵੀਂ ਮਾਊਂਟੇਨ ਡਿਵੀਜ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਪ੍ਰਧਾਨ ਫ਼ੌਜੀ ਜਨਰਲ ਮਾਰਕ ਮਿਲੇ ਨੇ ਸ਼ਨੀਵਾਰ ਨੂੰ ਜਰਮਨੀ ਦੇ ਰਾਇਨ ਆਰਡੀਨੈਂਸ ਬੈਰਕ 'ਚ ਜਵਾਨਾਂ ਨਾਲ ਮੁਲਾਕਾਤ ਕੀਤੀ। ਜਵਾਨਾਂ ਦੇ ਇਕ ਸਮੂਹ ਨਾਲ ਗੱਲਬਾਤ 'ਚ ਮਿਲੇ ਨੇ ਪੁੱਛਿਆ, "ਤੁਸੀਂ ਬੰਬਬਾਰੀ ਲਈ ਉੱਥੇ ਸੀ?"

ਸਮੂਹ 'ਚ ਹਾਜ਼ਰ ਲੋਕਾਂ ਨੇ ਜਵਾਬ ਦਿੱਤਾ,  " ਹਾਂ ਸਰ।" ਮਿਲੇ ਨੇ ਕਿਹਾ,  "ਤੁਸੀਂ ਲੋਕਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਤੁਸੀਂ ਸਾਰਿਆਂ (ਥਲ ਸੈਨਾ, ਨੌਸੈਨਾ, ਮਰੀਨ ਤੇ ਹਵਾਈ ਫ਼ੌਜ ਦੇ ਕਰਮਚਾਰੀਆਂ) ਨੇ 124,000 ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ, ਲੋਕਾਂ ਦੀ ਜਾਨ ਬਚਾਈ। " ਫ਼ੌਜ ਦੇ ਜਨਰਲ ਨੇ ਕਿਹਾ ਕਿ ਜਵਾਨਾਂ ਨੇ "ਇਕੱਠਿਆਂ ਕੰਮ ਕਰਦੇ ਹੋਏ, ਬੇਹੱਦ ਦਲੇਰੀ, ਅਨੁਸ਼ਾਸਨ ਤੇ ਸਮਰਥਾ ਦਿਖਾਈ। ਇਹ ਕੁਝ ਅਜਿਹਾ ਹੈ ਜਿਸ 'ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ... ਇਹ ਇਕ ਅਜਿਹਾ ਪਲ ਹੋਵੇਗਾ, ਜਿਸ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ। " 


author

Tarsem Singh

Content Editor

Related News