Toilet ਸੀਟ ''ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

Saturday, May 16, 2026 - 02:55 PM (IST)

Toilet ਸੀਟ ''ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

ਮਨੀਲਾ: ਫਿਲੀਪੀਨਜ਼ ਦੇ ਸਾਲਵਾਡੋਰ ਬੇਨੇਡਿਕਟੋ (Salvador Benedicto) ਸਥਿਤ ਇੱਕ ਰਿਜ਼ੌਰਟ ਵਿੱਚ ਛੁੱਟੀਆਂ ਮਨਾਉਣ ਗਏ ਦੋਸਤਾਂ ਦੇ ਇੱਕ ਸਮੂਹ ਲਈ ਉਸ ਵੇਲੇ ਸਥਿਤੀ ਭਿਆਨਕ ਬਣ ਗਈ, ਜਦੋਂ ਉਨ੍ਹਾਂ ਦੇ ਬਾਥਰੂਮ ਦੇ ਟਾਇਲਟ ਵਿੱਚੋਂ ਇੱਕ ਖ਼ਤਰਨਾਕ ਸੱਪ ਨਿਕਲ ਆਇਆ। ਇਹ ਰਿਜ਼ੌਰਟ ਨਾਰਦਰਨ ਨੇਗਰੋਸ ਨੈਚੁਰਲ ਪਾਰਕ ਦੇ ਕੋਲ ਸਥਿਤ ਹੈ।

ਇੰਝ ਹੋਇਆ ਘਟਨਾ ਦਾ ਖੁਲਾਸਾ
ਰਿਪੋਰਟਾਂ ਅਨੁਸਾਰ, ਪੰਜ ਦੋਸਤਾਂ ਦਾ ਇਹ ਸਮੂਹ ਰਿਜ਼ੌਰਟ ਵਿੱਚ ਰੁਕਿਆ ਹੋਇਆ ਸੀ। ਜਦੋਂ ਉਨ੍ਹਾਂ ਵਿੱਚੋਂ ਇੱਕ ਦੋਸਤ ਬਾਥਰੂਮ ਗਿਆ ਤਾਂ ਉਸ ਨੇ ਟਾਇਲਟ ਦੇ ਪਾਣੀ ਵਿੱਚ ਕੋਈ ਕਾਲੀ ਚੀਜ਼ ਦੇਖੀ। ਸ਼ੁਰੂ ਵਿੱਚ ਉਸ ਨੂੰ ਲੱਗਿਆ ਕਿ ਸ਼ਾਇਦ ਫਲੱਸ਼ ਠੀਕ ਤਰ੍ਹਾਂ ਨਹੀਂ ਹੋਇਆ, ਪਰ ਜਿਵੇਂ ਹੀ ਉਸ ਨੇ ਦੁਬਾਰਾ ਫਲੱਸ਼ ਕੀਤਾ, ਟਾਇਲਟ ਪਾਈਪ ਦੇ ਅੰਦਰੋਂ ਇੱਕ ਵੱਡੇ ਸੱਪ ਦਾ ਸਿਰ ਬਾਹਰ ਨਿਕਲ ਆਇਆ।

ਵੀਡੀਓ 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ
ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਸਾਵਧਾਨੀ ਨਾਲ ਟਾਇਲਟ ਦਾ ਢੱਕਣ ਚੁੱਕ ਕੇ ਇੱਕ ਲੰਬੀ ਸੋਟੀ ਨਾਲ ਸੱਪ ਨੂੰ ਹਲਕਾ ਜਿਹਾ ਛੂਹੰਦਾ ਹੈ। ਕੁਝ ਹੀ ਸਕਿੰਟਾਂ ਬਾਅਦ ਸੱਪ ਹੌਲੀ-ਹੌਲੀ ਬਾਹਰ ਨਿਕਲਦਾ ਹੈ ਤੇ ਕੈਮਰੇ ਵੱਲ ਫਨ ਚੁੱਕ ਕੇ ਆਪਣੀ ਜੀਭ ਕੱਢਦਾ ਦਿਖਾਈ ਦਿੰਦਾ ਹੈ। 

ਮਾਹਿਰਾਂ ਨੇ ਕੀਤੀ ਕਿੰਗ ਕੋਬਰਾ ਹੋਣ ਦੀ ਪੁਸ਼ਟੀ
ਸਮੂਹ ਦੇ ਮੈਂਬਰ ਡਰੈਨਰੇਬ ਟਿਓਡੋਸੋ (Dranreb Teodoso) ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗਿਆ ਸੀ ਕਿ ਇਹ ਕੋਈ ਆਮ ਪਾਣੀ ਵਾਲਾ ਸੱਪ ਹੈ। ਹਾਲਾਂਕਿ, ਜਦੋਂ ਵੀਡੀਓ ਆਨਲਾਈਨ ਮਾਹਿਰਾਂ ਨਾਲ ਸਾਂਝੀ ਕੀਤੀ ਗਈ, ਤਾਂ ਪਤਾ ਲੱਗਿਆ ਕਿ ਇਹ ਸੰਭਵ ਤੌਰ 'ਤੇ ਕਿੰਗ ਕੋਬਰਾ ਸੀ, ਜੋ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਅਤੇ ਖ਼ਤਰਨਾਕ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ
ਸਥਾਨਕ ਅਧਿਕਾਰੀਆਂ ਮੁਤਾਬਕ ਇਸ ਇਲਾਕੇ ਵਿੱਚ ਪਹਿਲਾਂ ਵੀ ਕਿੰਗ ਕੋਬਰਾ ਦੇਖੇ ਜਾਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਾਂਚ ਅਧਿਕਾਰੀਆਂ ਦਾ ਖ਼ਦਸ਼ਾ ਹੈ ਕਿ ਇਹ ਸੱਪ ਜਾਂ ਤਾਂ ਕਿਸੇ ਦੀ ਗੈਰ-ਕਾਨੂੰਨੀ ਕੈਦ ਵਿੱਚੋਂ ਭੱਜ ਕੇ ਉੱਥੇ ਪਹੁੰਚਿਆ ਹੈ ਜਾਂ ਫਿਰ ਇਲਾਕੇ ਵਿੱਚ ਵਧ ਰਹੀ ਗਰਮੀ ਕਾਰਨ ਠੰਡੀ ਅਤੇ ਨਮ ਜਗ੍ਹਾ ਦੀ ਭਾਲ ਵਿੱਚ ਪਾਈਪਲਾਈਨ ਰਾਹੀਂ ਟਾਇਲਟ ਤੱਕ ਪਹੁੰਚ ਗਿਆ। ਫਿਲਹਾਲ ਸਥਾਨਕ ਪ੍ਰਸ਼ਾਸਨ ਵੱਲੋਂ ਰਿਜ਼ੌਰਟ ਪ੍ਰਬੰਧਕਾਂ ਅਤੇ ਜੰਗਲੀ ਜੀਵ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News