ਵੈਨੇਜ਼ੁਏਲਾ ''ਚ ਆਇਆ ਸ਼ਕਤੀਸ਼ਾਲੀ ਭੂਚਾਲ, 60 ਸੈਂਟੀਮੀਟਰ ਖਿਸਕੀ ਜ਼ਮੀਨ ! ਨਾਸਾ ਨੇ ਕੀਤਾ ਵੱਡਾ ਖੁਲਾਸਾ
Monday, Jul 27, 2026 - 11:08 AM (IST)
ਇੰਟਰਨੈਸ਼ਨਲ ਡੈਸਕ: ਵੈਨੇਜ਼ੁਏਲਾ ਵਿੱਚ ਪਿਛਲੇ ਮਹੀਨੇ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਭਾਰਤੀ ਪੁਲਾੜ ਏਜੰਸੀ ਇਸਰੋ (ISRO) ਅਤੇ ਅਮਰੀਕੀ ਏਜੰਸੀ ਨਾਸਾ (NASA) ਦੇ ਸਾਂਝੇ ਮਿਸ਼ਨ 'ਨੀਸਰ' (NISAR) ਸੈਟੇਲਾਈਟ ਨੇ ਹੁਣ ਇਸ ਬਾਰੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਸੈਟੇਲਾਈਟ ਤੋਂ ਪ੍ਰਾਪਤ ਡੇਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਭਿਆਨਕ ਭੂਚਾਲ ਕਾਰਨ ਕਈ ਥਾਵਾਂ 'ਤੇ ਧਰਤੀ ਦੀ ਸਤਹ ਲਗਭਗ 60 ਸੈਂਟੀਮੀਟਰ (2 ਫੁੱਟ) ਤੱਕ ਖਿਸਕ ਗਈ ਹੈ, ਜਿਸ ਕਾਰਨ ਰਾਜਧਾਨੀ ਕਰਾਕਸ ਅਤੇ ਲਾ ਗੁਏਰਾ ਵਿੱਚ ਭਾਰੀ ਤਬਾਹੀ ਹੋਈ ਹੈ।
ਜਾਣਕਾਰੀ ਅਨੁਸਾਰ 24 ਜੂਨ ਨੂੰ ਉੱਤਰੀ ਵੇਨੇਜ਼ੁਏਲਾ ਵਿੱਚ ਪਹਿਲਾਂ 7.2 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਮਹਿਜ਼ 39 ਸੈਕਿੰਡ ਬਾਅਦ 7.5 ਤੀਬਰਤਾ ਦਾ ਇੱਕ ਹੋਰ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਇਨ੍ਹਾਂ ਭੂਚਾਲਾਂ ਕਾਰਨ ਹੁਣ ਤੱਕ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 16,700 ਲੋਕ ਜ਼ਖਮੀ ਹੋਏ ਹਨ। ਕਰਾਕਸ ਤੋਂ ਇਲਾਵਾ ਤ੍ਰੁਜੀਲੋ, ਯਾਰਾਕੁਏ, ਕਾਰਾਬੋਬੋ, ਅਰਾਗੁਆ ਅਤੇ ਮਿਰਾੰਡਾ ਰਾਜ ਵੀ ਇਸ ਕੁਦਰਤੀ ਆਫ਼ਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ 'ਚ ਲੱਗੀ ਭਿਆਨਕ ਅੱਗ ! ਸਿੱਖ ਸੰਗਤਾਂ ਦੇ ਵਲੂੰਧਰੇ ਗਏ ਹਿਰਦੇ
ਵਿਗਿਆਨੀਆਂ ਨੇ ਭੂਚਾਲ ਤੋਂ ਪਹਿਲਾਂ (13 ਅਤੇ 18 ਜੂਨ) ਅਤੇ ਭੂਚਾਲ ਤੋਂ ਬਾਅਦ (25 ਅਤੇ 30 ਜੂਨ) ਦੀਆਂ ਸੈਟੇਲਾਈਟ ਤਸਵੀਰਾਂ ਦੀ ਤੁਲਨਾ ਕੀਤੀ ਹੈ। ਇਸ ਜਾਂਚ ਲਈ 'ਇੰਟਰਫੇਰੋਮੈਟ੍ਰਿਕ ਸਿੰਥੈਟਿਕ ਅਪਰਚਰ ਰਡਾਰ' (InSAR) ਤਕਨੀਕ ਦੀ ਵਰਤੋਂ ਕੀਤੀ ਗਈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਭੂਚਾਲ ਕਾਰਨ ਜ਼ਮੀਨ ਵਿੱਚ ਆਏ ਬਦਲਾਅ ਨੂੰ ਮਾਪਣ ਲਈ ਨੀਸਰ (NISAR) ਦੇ 'ਅਰਜੈਂਟ ਰਿਸਪਾਂਸ ਸਿਸਟਮ' ਦੀ ਵਰਤੋਂ ਕੀਤੀ ਗਈ ਹੈ।ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਦੇ ਭੂ-ਭੌਤਿਕ ਵਿਗਿਆਨੀ ਏਰਿਕ ਫੀਲਡਿੰਗ ਅਨੁਸਾਰ ਭੂਚਾਲ ਦੀ ਫਾਲਟ ਲਾਈਨ ਸਮੁੰਦਰ ਰਾਹੀਂ ਪੂਰਬ ਵੱਲ ਵਧੀ ਅਤੇ ਕਰਾਕਸ ਦੇ ਉੱਤਰ ਵਿੱਚ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਤੱਟ 'ਤੇ ਵਾਪਸ ਆਈ। ਇਸ ਹਿੱਸੇ ਦੇ ਠੀਕ ਦੱਖਣ ਵਿੱਚ ਜ਼ਮੀਨ ਦਾ ਖਿਸਕਾਅ ਸਭ ਤੋਂ ਵੱਧ 2 ਫੁੱਟ ਦੇ ਕਰੀਬ ਰਿਹਾ, ਜਿਸ ਕਾਰਨ ਕਰਾਕਸ ਅਤੇ ਲਾ ਗੁਏਰਾ ਵਿੱਚ ਇੰਨੀ ਵੱਡੀ ਪੱਧਰ 'ਤੇ ਤਬਾਹੀ ਦੇਖਣ ਨੂੰ ਮਿਲੀ। ਸੈਟੇਲਾਈਟ ਧਰਤੀ ਦੀ ਸਤਹ ਨੂੰ 40 ਡਿਗਰੀ ਦੇ ਕੋਣ ਤੋਂ ਦੇਖਦਾ ਹੈ, ਜਿਸ ਕਾਰਨ ਇਹ ਜ਼ਮੀਨ ਦੇ ਖਿਤਿਜੀ ਅਤੇ ਲੰਬਕਾਰੀ ਦੋਵਾਂ ਤਰ੍ਹਾਂ ਦੇ ਬਦਲਾਅ ਨੂੰ ਰਿਕਾਰਡ ਕਰਨ ਵਿੱਚ ਕਾਮਯਾਬ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
