ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ

Thursday, Aug 06, 2026 - 07:03 PM (IST)

ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ

ਬਿਜ਼ਨੈੱਸ ਡੈਸਕ - ਟੈਕਨਾਲੋਜੀ ਕੰਪਨੀ ਗੂਗਲ ਸਾਲ 2026 ’ਚ ਭਾਰਤ ਦੀ ਸਭ ਤੋਂ ਆਕਰਸ਼ਕ ਇੰਪਲਾਇਰ ਬ੍ਰਾਂਡ ਬਣ ਕੇ ਉੱਭਰੀ ਹੈ। ਰੈਂਡਸਟੈਡ ਇੰਪਲਾਇਰ ਬ੍ਰਾਂਡ ਰਿਸਰਚ (ਆਰ. ਈ. ਬੀ. ਆਰ.) 2026 ਦੀ ਰਿਪੋਰਟ ਅਨੁਸਾਰ ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ ਰਹੇ।

ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ
: ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ

ਟਾਪ 10 ਕੰਪਨੀਆਂ ’ਚ ਸੈਮਸੰਗ ਇੰਡੀਆ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼, ਆਈ. ਟੀ. ਸੀ. ਸਮੂਹ, ਹਿੰਦੁਸਤਾਨ ਯੂਨੀਲਿਵਰ, ਮਹਿੰਦਰਾ ਐਂਡ ਮਹਿੰਦਰਾ ਅਤੇ ਡੈੱਲ ਟੈਕਨਾਲੋਜੀਜ਼ ਵੀ ਸ਼ਾਮਲ ਹਨ।

ਰਿਪੋਰਟ 34 ਦੇਸ਼ਾਂ ਦੇ 1.75 ਲੱਖ ਤੋਂ ਵੱਧ ਭਾਈਵਾਲਾਂ ਅਤੇ ਭਾਰਤ ਦੇ ਲੱਗਭਗ 3,500 ਕਰਮਚਾਰੀਆਂ ਦੀ ਰਾਏ ’ਤੇ ਆਧਾਰਿਤ ਹੈ। ਸਰਵੇਖਣ ਅਨੁਸਾਰ ਭਾਰਤ ’ਚ 46 ਫੀਸਦੀ ਕਰਮਚਾਰੀ ਅਗਲੇ 6 ਮਹੀਨਿਆਂ ’ਚ ਨੌਕਰੀ ਬਦਲਣ ਦੀ ਯੋਜਨਾ ਬਣਾ ਰਹੇ ਹਨ, ਜਦੋਂਕਿ 32 ਫੀਸਦੀ ਲੋਕਾਂ ਨੇ ਪਿਛਲੇ 6 ਮਹੀਨਿਆਂ ’ਚ ਨੌਕਰੀ ਬਦਲੀ ਹੈ।

ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਇਹ ਵੀ ਪੜ੍ਹੋ :  ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ

ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਮ ਅਤੇ ਨਿੱਜੀ ਜੀਵਨ ਵਿਚਾਲੇ ਸੰਤੁਲਨ, ਬਰਾਬਰ ਮੌਕੇ, ਕਰੀਅਰ ’ਚ ਤਰੱਕੀ, ਆਕਰਸ਼ਕ ਤਨਖਾਹ ਅਤੇ ਲਾਭ ਤੇ ਕੰਪਨੀ ਦੇ ਚੰਗੇ ਵੱਕਾਰੀ ਕਰਮਚਾਰੀਆਂ ਲਈ ਇੰਪਲਾਇਰ ਚੁਣਨ ਦੇ ਮੁੱਖ ਆਧਾਰ ਹਨ। ਰੈਂਡਸਟੈਡ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨਾਰਾਇਣ ਅਈਅਰ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਉਮੀਦਾਂ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਬਣਾਏ ਰੱਖਣ ਲਈ ਕੰਪਨੀਆਂ ਨੂੰ ਲਚਕਤਾ, ਨਿਰਪੱਖਤਾ, ਕਰੀਅਰ ਵਿਕਾਸ, ਮੁਕਾਬਲੇਬਾਜ਼ ਤਨਖਾਹ ਅਤੇ ਬਿਹਤਰ ਕਾਰਜ ਸੰਸਕ੍ਰਿਤੀ ’ਤੇ ਸਮਾਨ ਰੂਪ ’ਚ ਧਿਆਨ ਦੇਣਾ ਹੋਵੇਗਾ।

ਇਹ ਵੀ ਪੜ੍ਹੋ :  ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ
: 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News