ਫੁੱਟਬਾਲ ਮੈਦਾਨ ''ਤੇ ਮੌਤ ਦਾ ਤਾਂਡਵ: Live ਮੈਚ ਦੌਰਾਨ ਡਿੱਗੀ ਅਸਮਾਨੀ ਬਿਜਲੀ, 24 ਸਾਲਾ ਖਿਡਾਰੀ ਦੀ ਮੌਤ (Video)
Friday, Aug 07, 2026 - 02:37 AM (IST)
ਇੰਟਰਨੈਸ਼ਨਲ ਡੈਸਕ : ਭਾਰੀ ਮੀਂਹ ਦੌਰਾਨ ਖੇਡੇ ਗਏ ਇੱਕ ਸਥਾਨਕ ਫੁੱਟਬਾਲ ਮੈਚ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 24 ਸਾਲਾ ਫੁੱਟਬਾਲਰ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਇਸ ਭਿਆਨਕ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਹਾਦਸਾ ਦੱਖਣੀ ਥਾਈਲੈਂਡ ਵਿੱਚ ਵਾਪਰਿਆ, ਜਿੱਥੇ ਫੁੱਟਬਾਲਰ ਸੋਫਵਾਨ ਆਵੇ ਨੇ ਇੱਕ ਸਥਾਨਕ ਮੈਚ ਦੌਰਾਨ ਆਪਣੀ ਜਾਨ ਗੁਆ ਦਿੱਤੀ। ਇਸ ਬਿਜਲੀ ਡਿੱਗਣ ਵਿੱਚ ਲਗਭਗ ਇੱਕ ਦਰਜਨ ਹੋਰ ਖਿਡਾਰੀ ਵੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਵੱਲੋਂ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ, ਅਭਿਜੀਤ ਦੀਪਕੇ ਬਣੇ ਨੈਸ਼ਨਲ ਕਨਵੀਨਰ
ਮੈਦਾਨ 'ਤੇ ਹੀ ਤੋੜ ਦਿੱਤਾ ਦਮ
ਵਾਇਰਲ ਵੀਡੀਓ ਵਿੱਚ ਭਾਰੀ ਮੀਂਹ ਦੌਰਾਨ ਫੁੱਟਬਾਲ ਮੈਚ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਅਸਮਾਨ ਤੋਂ ਤੇਜ਼ ਬਿਜਲੀ ਡਿੱਗੀ, ਜਿਸ ਨੇ ਸਿੱਧੇ ਸੋਫਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਬਿਜਲੀ ਡਿੱਗਣ ਨਾਲ ਖਿਡਾਰੀ ਸਿੱਧੇ ਜ਼ਮੀਨ 'ਤੇ ਡਿੱਗ ਪਿਆ ਅਤੇ ਦੁਬਾਰਾ ਹਿੱਲ ਵੀ ਨਹੀਂ ਸਕਿਆ। ਇਹ ਦੇਖ ਕੇ ਉਸਦੇ ਸਾਥੀ ਉਸਦੀ ਮਦਦ ਲਈ ਦੌੜੇ। 'ਦਿ ਇੰਡੀਪੈਂਡੈਂਟ' ਦੀ ਇੱਕ ਰਿਪੋਰਟ ਅਨੁਸਾਰ, ਸੋਫਵਾਨ ਨੇ ਮੈਦਾਨ 'ਤੇ ਹੀ ਗੰਭੀਰ ਸੱਟਾਂ ਨਾਲ ਦਮ ਤੋੜ ਦਿੱਤਾ। ਉਹ ਇੱਕ ਸਥਾਨਕ 'FA ਕੱਪ' ਟੂਰਨਾਮੈਂਟ ਵਿੱਚ 'SAMCOLTS' ਟੀਮ ਲਈ ਖੇਡ ਰਿਹਾ ਸੀ। ਇਸ ਟੂਰਨਾਮੈਂਟ ਵਿੱਚ ਸ਼ੌਕੀਆ ਅਤੇ ਥਾਈ-ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ।
Horrifying footage from Thailand.
— Chay Bowes (@BowesChay) August 5, 2026
24yo footballer Sofwan Awar was struck dead by lightning mid-match.
The bolt also sent 12 other players to the hospital.
None of us knows when our time is up. pic.twitter.com/iejaA0yq8Y
ਬਚਾਅ ਦੀਆਂ ਕੋਸ਼ਿਸ਼ਾਂ ਰਹੀਆਂ ਅਸਫਲ, ਪ੍ਰਬੰਧਕਾਂ 'ਤੇ ਉੱਠੇ ਸਵਾਲ
ਮਲੇਸ਼ੀਆ ਦੀ ਨਿਊਜ਼ ਏਜੰਸੀ 'ਬਰਨਾਮਾ' ਦੇ ਅਨੁਸਾਰ, ਸਥਾਨਕ ਪੁਲਸ ਮੁਖੀ ਥੁਨ ਸਿਰੀਖੁੰਟ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਟੀਮ ਨੇ ਖਿਡਾਰੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਸੱਟਾਂ ਦੀ ਗੰਭੀਰਤਾ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਟੂਰਨਾਮੈਂਟ ਪ੍ਰਬੰਧਕਾਂ ਬਾਰੇ ਗੰਭੀਰ ਸਵਾਲ ਉਠਾਏ ਜਾ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਭਾਰੀ ਮੀਂਹ ਦੇ ਬਾਵਜੂਦ ਮੈਚ ਨੂੰ ਤੁਰੰਤ ਕਿਉਂ ਨਹੀਂ ਰੋਕਿਆ ਗਿਆ। ਉਨ੍ਹਾਂ ਦਾ ਤਰਕ ਹੈ ਕਿ ਪ੍ਰਬੰਧਕਾਂ ਵੱਲੋਂ ਇਸ ਘੋਰ ਲਾਪਰਵਾਹੀ ਤੋਂ ਬਚਿਆ ਜਾ ਸਕਦਾ ਸੀ, ਜਿਸ ਨਾਲ ਇਸ ਹੋਣਹਾਰ ਖਿਡਾਰੀ ਦੀ ਜਾਨ ਬਚ ਸਕਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
