AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
Friday, Jul 24, 2026 - 10:53 AM (IST)
ਬਿਜ਼ਨੈੱਸ ਡੈਸਕ - ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਸਿੱਖਿਆ ਦੀ ਵਧਦੀ ਮੰਗ ਦੇ ਦਮ ’ਤੇ ਬੁਲੰਦੀਆਂ ’ਤੇ ਪਹੁੰਚੀ ਅਮਰੀਕੀ ਐਡਟੈੱਕ ਕੰਪਨੀ ਚੈਗ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਦੌਰ ਦੀਆਂ ਸਭ ਤੋਂ ਵੱਡੀਆਂ ਕਾਰੋਬਾਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਕ ਸਮੇਂ ਲੱਗਭਗ 15 ਅਰਬ ਡਾਲਰ (ਲੱਗਭਗ 1.25 ਲੱਖ ਕਰੋੜ ਰੁਪਏ) ਦੇ ਬਾਜ਼ਾਰ ਪੂੰਜੀਕਰਨ ਵਾਲੀ ਕੰਪਨੀ ਦਾ ਮੁੱਲ ਜੁਲਾਈ 2026 ਤੱਕ ਘਟ ਕੇ 99.93 ਮਿਲੀਅਨ ਡਾਲਰ (ਲੱਗਭਗ 860 ਕਰੋੜ ਰੁਪਏ) ਰਹਿ ਗਿਆ ਹੈ। ਏ. ਆਈ. ਆਧਾਰਿਤ ਚੈਟਬੋਟਸ ਅਤੇ ਡਿਜੀਟਲ ਲਰਨਿੰਗ ਪਲੇਟਫਾਰਮਾਂ ਦੀ ਵਧਦੀ ਵਰਤੋਂ ਨਾਲ ਕੰਪਨੀ ਦਾ ਰਵਾਇਤੀ ਕਾਰੋਬਾਰ ਤੇਜ਼ੀ ਨਾਲ ਪ੍ਰਭਾਵਿਤ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚੈਗ ਏ.ਆਈ. ਕ੍ਰਾਂਤੀ ਤੋਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਗੰਭੀਰਤਾ ਨਾਲ ਪ੍ਰਭਾਵਿਤ ਹੋਣ ਵਾਲੀਆਂ ਵੱਡੀਆਂ ਕੰਪਨੀਆਂ ਵਿਚ ਸ਼ਾਮਲ ਹੋ ਗਈ ਹੈ, ਜਿਸ ਨਾਲ ਇਹ ਤਕਨੀਕੀ ਬਦਲਾਅ ਦੇ ਕਾਰੋਬਾਰੀ ਅਸਰ ਦੀ ਇਕ ਪ੍ਰਮੁੱਖ ਉਦਾਹਰਨ ਬਣ ਕੇ ਉੱਭਰੀ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਸ਼ੁੱਧ Petrol, ਸਰਕਾਰ ਨੇ ਸੰਸਦ 'ਚ ਦਿੱਤਾ ਦੋ-ਟੁੱਕ ਜਵਾਬ
113 ਡਾਲਰ ਤੋਂ ਡਿੱਗ ਕੇ 99 ਸੈਂਟ ਤੱਕ ਪਹੁੰਚਿਆ ਸ਼ੇਅਰ
ਫ਼ਰਵਰੀ 2021 ਵਿਚ ਚੈਗ ਦਾ ਸ਼ੇਅਰ 113.51 ਡਾਲਰ (ਲੱਗਭਗ 10.94 ਹਜ਼ਾਰ ਰੁਪਏ) ਦੇ ਰਿਕਾਰਡ ਪੱਧਰ ’ਤੇ ਪਹੁੰਚਿਆ ਸੀ। ਕੰਪਨੀ ਦਾ ਬਾਜ਼ਾਰ ਪੂੰਜੀਕਰਨ ਲੱਗਭਗ 14.7 ਅਰਬ ਡਾਲਰ (ਲੱਗਭਗ 1.42 ਲੱਖ ਕਰੋੜ ਰੁਪਏ) ਸੀ ਪਰ ਕੁਝ ਹੀ ਸਾਲਾਂ ਵਿਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ। ਕੰਪਨੀ ਦੇ ਸ਼ੇਅਰ ਵਿਚ 2021 ਤੋਂ 2026 ਤੱਕ ਲੱਗਭਗ 99 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।
ਇਹ ਵੀ ਪੜ੍ਹੋ : ਦੋ ਹਫ਼ਤਿਆਂ ਦੇ ਉੱਚ ਪੱਧਰ ਤੋਂ ਡਿੱਗਿਆ ਸੋਨਾ, ਜਾਣੋ ਕਿਉਂ Crash ਹੋਏ Gold-Silver
45 ਫੀਸਦੀ ਕਰਮਚਾਰੀਆਂ ਦੀ ਕਰਨੀ ਪਈ ਛਾਂਟੀ
ਏ. ਆਈ. ਦੇ ਵਧਦੇ ਅਸਰ ਦੇ ਵਿਚਕਾਰ ਕੰਪਨੀ ਨੇ ਪਿਛਲੇ ਸਾਲ ਆਪਣੇ ਲੱਗਭਗ 45 ਫੀਸਦੀ ਕਰਮਚਾਰੀਆਂ ਭਾਵ 388 ਲੋਕਾਂ ਦੀ ਛਾਂਟੀ ਦਾ ਐਲਾਨ ਕੀਤਾ ਸੀ। ਕੰਪਨੀ ਨੇ ਖ਼ੁਦ ਸਵੀਕਾਰ ਕੀਤਾ ਸੀ ਕਿ ਏ.ਆਈ. ਦੀਆਂ ਨਵੀਆਂ ਹਕੀਕਤਾਂ ਕਾਰਨ ਉਸ ਦੀ ਆਮਦਨ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਕਾਰੋਬਾਰੀ ਮਾਡਲ ’ਤੇ ਗੰਭੀਰ ਅਸਰ ਪਿਆ ਹੈ।
ਇਹ ਵੀ ਪੜ੍ਹੋ : Canada ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਚੈਟ ਜੀ. ਪੀ. ਟੀ. ਨੇ ਬਦਲੀਆਂ ਵਿਦਿਆਰਥੀਆਂ ਦੀਆਂ ਆਦਤਾਂ
ਲੱਗਭਗ ਦੋ ਦਹਾਕਿਆਂ ਤੱਕ ਚੈਗ ਨੇ ਪਾਠ-ਪੁਸਤਕਾਂ ਦੇ ਕਿਰਾਏ ਅਤੇ ਲੱਖਾਂ ਹੋਮਵਰਕ ਪ੍ਰਸ਼ਨਾਂ ਦੇ ਉੱਤਰ ਉਪਲੱਬਧ ਕਰਵਾ ਕੇ ਵਿਦਿਆਰਥੀਆਂ ਵਿਚ ਮਜ਼ਬੂਤ ਪਛਾਣ ਬਣਾਈ ਪਰ ਚੈਟ ਜੀ.ਪੀ.ਟੀ. ਵਰਗੇ ਜਨਰੇਟਿਵ ਏ.ਆਈ. ਟੂਲ ਆਉਣ ਤੋਂ ਬਾਅਦ ਵਿਦਿਆਰਥੀਆਂ ਨੇ ਮਹੀਨਾਵਾਰ ਸਬਸਕ੍ਰਿਪਸ਼ਨ ਲੈਣ ਦੀ ਬਜਾਏ ਮੁਫ਼ਤ ਏ.ਆਈ. ਚੈਟਬੋਟ ਦੀ ਵਰਤੋਂ ਸ਼ੁਰੂ ਕਰ ਦਿੱਤੀ। ਹੁਣ ਗਣਿਤ ਦੇ ਸਵਾਲ ਹੱਲ ਕਰਨ ਤੋਂ ਲੈ ਕੇ ਲੇਖ ਲਿਖਣ ਤੱਕ ਦਾ ਕੰਮ ਕੁਝ ਹੀ ਸੈਕਿੰਡਾਂ ਵਿਚ ਏ.ਆਈ. ਕਰ ਦਿੰਦਾ ਹੈ, ਜਿਸ ਨਾਲ ਚੈਗ ਦੀਆਂ ਸੇਵਾਵਾਂ ਦੀ ਮੰਗ ਤੇਜ਼ੀ ਨਾਲ ਘੱਟ ਗਈ।
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ...'
ਤਕਨਾਲੋਜੀ ਦੀ ਦੁਨੀਆ ਲਈ ਵੱਡੀ ਚਿਤਾਵਨੀ
ਚੈਗ ਦੀ ਕਹਾਣੀ ਇਹ ਦੱਸਦੀ ਹੈ ਕਿ ਤਕਨਾਲੋਜੀ ਦੀ ਦੁਨੀਆ ਵਿਚ ਬਦਲਾਅ ਕਿੰਨੀ ਤੇਜ਼ੀ ਨਾਲ ਹੁੰਦਾ ਹੈ। ਜੋ ਕੰਪਨੀ ਕੁਝ ਸਾਲ ਪਹਿਲਾਂ ਆਨਲਾਈਨ ਸਿੱਖਿਆ ਦੀ ਸਭ ਤੋਂ ਵੱਡੀ ਪਛਾਣ ਸੀ, ਉਹੀ ਅੱਜ ਏ. ਆਈ. ਅਤੇ ਸਰਚ ਇੰਜਣ ਦੀਆਂ ਨਵੀਆਂ ਤਕਨਾਲੋਜੀਆਂ ਸਾਹਮਣੇ ਸੰਘਰਸ਼ ਕਰ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇ ਕੰਪਨੀਆਂ ਸਮਾਂ ਰਹਿੰਦੇ ਆਪਣੇ ਕਾਰੋਬਾਰੀ ਮਾਡਲ ਨੂੰ ਨਵੀਂ ਤਕਨਾਲੋਜੀ ਦੇ ਅਨੁਕੂਲ ਨਹੀਂ ਬਦਲਦੀਆਂ, ਤਾਂ ਅਰਬਾਂ ਡਾਲਰ ਦੀਆਂ ਕੰਪਨੀਆਂ ਵੀ ਕੁਝ ਸਾਲਾਂ ਵਿਚ ਬੇਅਰਥ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ
ਗੂਗਲ ਨਾਲ ਵੀ ਛਿੜੀ ਕਾਨੂੰਨੀ ਲੜਾਈ
ਚੈਗ ਦੀਆਂ ਮੁਸ਼ਕਲਾਂ ਕੇਵਲ ਏ. ਆਈ. ਚੈਟਬੋਟ ਤੱਕ ਸੀਮਤ ਨਹੀਂ ਹਨ। ਕੰਪਨੀ ਨੇ ਗੂਗਲ ਖ਼ਿਲਾਫ਼ ਵੀ ਮੁਕੱਦਮਾ ਦਾਇਰ ਕੀਤਾ ਹੈ। ਚੈਗ ਦਾ ਦੋਸ਼ ਹੈ ਕਿ ਗੂਗਲ ਆਪਣੇ ਸਰਚ ਨਤੀਜਿਆਂ ਵਿਚ ਏ.ਆਈ. ਆਧਾਰਿਤ ਓਵਰਵਿਊ ਦਿਖਾ ਕੇ ਯੂਜ਼ਰਾਂ ਨੂੰ ਸਿੱਧੇ ਉੱਤਰ ਉਪਲੱਬਧ ਕਰਵਾ ਰਿਹਾ ਹੈ, ਜਿਸ ਨਾਲ ਉਸ ਦੀ ਵੈੱਬਸਾਈਟ ’ਤੇ ਆਉਣ ਵਾਲਾ ਟ੍ਰੈਫਿਕ ਤੇਜ਼ੀ ਨਾਲ ਘੱਟ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਉਸ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਸਟਾਕ ਐਕਸਚੇਂਜ ਤੋਂ ਬਾਹਰ ਹੋਣ ਦਾ ਖ਼ਤਰਾ
ਪਿਛਲੇ ਸਾਲ ਚੈਗ ’ਤੇ ਨਿਊਯਾਰਕ ਸਟਾਕ ਐਕਸਚੇਂਜ ਤੋਂ ਡੀ-ਲਿਸਟਿੰਗ ਖ਼ਤਮ ਹੋਣ ਦਾ ਖ਼ਤਰਾ ਵੀ ਮੰਡਰਾਅ ਗਿਆ ਸੀ ਕਿਉਂਕਿ ਲੰਮੇ ਸਮੇਂ ਤੱਕ ਉਸ ਦਾ ਸ਼ੇਅਰ ਮੁੱਲ 1 ਡਾਲਰ ਤੋਂ ਹੇਠਾਂ ਬਣਿਆ ਰਿਹਾ। ਹਾਲਾਂਕਿ ਬਾਅਦ ਵਿਚ ਸ਼ੇਅਰ ਨੇ ਮਾਮੂਲੀ ਸੁਧਾਰ ਕੀਤਾ ਅਤੇ 1 ਡਾਲਰ ਤੋਂ ਉੱਪਰ ਪਰਤਣ ਵਿਚ ਸਫ਼ਲ ਰਿਹਾ।
ਕੀ ਹੈ ਵੱਡਾ ਸੁਨੇਹਾ?
ਚੈਗ ਦੀ ਉਦਾਹਰਨ ਇਸ ਗੱਲ ਦਾ ਸੰਕੇਤ ਹੈ ਕਿ ਏ.ਆਈ. ਕੇਵਲ ਨਵੀਆਂ ਕੰਪਨੀਆਂ ਹੀ ਨਹੀਂ ਬਣਾ ਰਿਹਾ, ਸਗੋਂ ਪੁਰਾਣੇ ਅਤੇ ਸਥਾਪਿਤ ਕਾਰੋਬਾਰਾਂ ਨੂੰ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਆਉਣ ਵਾਲੇ ਸਾਲਾਂ ਵਿਚ ਉਹੀ ਕੰਪਨੀਆਂ ਟਿਕ ਸਕਣਗੀਆਂ ਜੋ ਏ.ਆਈ. ਨੂੰ ਮੁਕਾਬਲੇਬਾਜ਼ ਨਹੀਂ, ਸਗੋਂ ਆਪਣੇ ਕਾਰੋਬਾਰ ਦਾ ਹਿੱਸਾ ਬਣਾ ਕੇ ਅੱਗੇ ਵਧਣਗੀਆਂ।
ਇਹ ਵੀ ਪੜ੍ਹੋ : Canada ਜਾਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸ਼ੁਰੂ ਹੋਈ Delhi-Toronto ਤੱਕ ਦੀ ਸਿੱਧੀ Flight
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
