OP Sindoor ਦੇ ਚੌਥੇ ਦਿਨ ਹੀ ਜੰਗਬੰਦੀ ਦੀ ਅਪੀਲ ਕਰਨ ਲੱਗਾ ਸੀ ਪਾਕਿ ! ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ

Thursday, Aug 06, 2026 - 11:26 AM (IST)

OP Sindoor ਦੇ ਚੌਥੇ ਦਿਨ ਹੀ ਜੰਗਬੰਦੀ ਦੀ ਅਪੀਲ ਕਰਨ ਲੱਗਾ ਸੀ ਪਾਕਿ ! ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ

ਨਵੀਂ ਦਿੱਲੀ- ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਨੇ ਆਪ੍ਰੇਸ਼ਨ ਸਿੰਧੂਰ ਬਾਰੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਨਰਲ ਚੌਹਾਨ ਅਨੁਸਾਰ ਫੌਜੀ ਟਕਰਾਅ ਦੇ ਚੌਥੇ ਦਿਨ ਹੀ ਪਾਕਿ ਨੇ ਭਾਰਤ ਨਾਲ ਸੰਪਰਕ ਕਰ ਕੇ ਜੰਗਬੰਦੀ ਦੀ ਬੇਨਤੀ ਕੀਤੀ। ਉਦੋਂ ਭਾਰਤੀ ਹਥਿਆਰਬੰਦ ਫੋਰਸਾਂ ਨੇ ਆਪਣੀ ਮਿੱਥੀ ਯੋਜਨਾ ਦਾ ਅੱਧਾ ਹਿੱਸਾ ਵੀ ਪੂਰਾ ਨਹੀਂ ਕੀਤਾ ਸੀ। ਭਾਰਤ ਨੇ ਪਾਕਿ ਦੀ ਮੰਗ ਨੂੰ ਤੁਰੰਤ ਪ੍ਰਵਾਨ ਨਹੀਂ ਕੀਤਾ। ਪਾਕਿ ਨੂੰ ਕਈ ਘੰਟਿਆਂ ਤੱਕ ਉਡੀਕ ਕਰਵਾਈ ਤਾਂ ਜੋ ਤੈਅ ਨਿਸ਼ਾਨਿਆਂ ’ਤੇ ਹਮਲੇ ਪੂਰੇ ਕੀਤੇ ਜਾ ਸਕਣ।

ਜਨਰਲ ਚੌਹਾਨ ਨੇ ਕਿਹਾ ਕਿ 10 ਮਈ, 2025 ਦੀ ਸਵੇਰ ਨੂੰ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ ਨੇ ਹਾਟਲਾਈਨ ’ਤੇ ਭਾਰਤ ਨਾਲ ਸੰਪਰਕ ਕੀਤਾ। ਮੇਰੇ ਲਈ ਇਹ ਹੈਰਾਨੀਜਨਕ ਸੀ ਕਿਉਂਕਿ 9 ਮਈ ਨੂੰ ਪਾਕਿ ਦੇ ਆਗੂ ਇਹ ਬਿਆਨ ਦੇ ਰਹੇ ਸਨ ਕਿ ਉਹ 48 ਘੰਟਿਆਂ ਅੰਦਰ ਭਾਰਤ ਨੂੰ ਸਬਕ ਸਿਖਾ ਦੇਣਗੇ ਪਰ ਸਿਰਫ਼ 8 ਘੰਟਿਆਂ ਅੰਦਰ ਉਨ੍ਹਾਂ ਨੇ ਫ਼ੋਨ ਕਰ ਕੇ ਜੰਗਬੰਦੀ ਦੀ ਪੇਸ਼ਕਸ਼ ਕਰ ਦਿੱਤੀ। ਉਸ ਸਮੇਂ ਤੱਕ ਅਸੀਂ ਆਪਣੀ ਤੈਅ ਯੋਜਨਾ ਦਾ ਅੱਧਾ ਹਿੱਸਾ ਵੀ ਲਾਗੂ ਨਹੀਂ ਕੀਤਾ ਸੀ।


author

Harpreet SIngh

Content Editor

Related News