ਵਾਲ-ਵਾਲ ਬਚੇ ਡੋਨਾਲਡ ਟਰੰਪ, ਹੈਲੀਕਾਪਟਰ ਦੇ ਬੇਹੱਦ ਨੇੜੇ ਆਇਆ ਇਕ ਯਾਤਰੀ ਜਹਾਜ਼

Friday, Aug 07, 2026 - 06:07 AM (IST)

ਵਾਲ-ਵਾਲ ਬਚੇ ਡੋਨਾਲਡ ਟਰੰਪ, ਹੈਲੀਕਾਪਟਰ ਦੇ ਬੇਹੱਦ ਨੇੜੇ ਆਇਆ ਇਕ ਯਾਤਰੀ ਜਹਾਜ਼

ਵਾਸ਼ਿੰਗਟਨ (ਇੰਟ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧਿਕਾਰਤ ਹੈਲੀਕਾਪਟਰ ‘ਮਰੀਨ ਵਨ’ ਦੀ ਉਡਾਣ ਦੌਰਾਨ ਸੁਰੱਖਿਆ ਵਿਚ ਵੱਡੀ ਕੁਤਾਹੀ ਹੋਈ ਹੈ। ਮੰਗਲਵਾਰ ਨੂੰ ਵ੍ਹਾਈਟ ਹਾਊਸ ਤੋਂ ਉਡਾਣ ਭਰਦੇ ਸਮੇਂ ‘ਮਰੀਨ ਵਨ’ ਅਤੇ ਇਕ ਯਾਤਰੀ ਜਹਾਜ਼ ਤੈਅ ਸੁਰੱਖਿਆ ਦੂਰੀ ਤੋਂ ਜ਼ਿਆਦਾ ਨੇੜੇ ਆ ਗਏ। ਇਸ ਤੋਂ ਬਾਅਦ ਅਮਰੀਕੀ ਹਵਾਬਾਜ਼ੀ ਰੈਗੂਲੇਟਰ (ਐੱਫ਼. ਏ. ਏ.) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਰੂਸ ਮਗਰੋਂ ਹੁਣ ਯੂਕ੍ਰੇਨ ਨੇ ਵੀ ਦਾਗੀਆਂ ਮਿਜ਼ਾਈਲਾਂ ! ਤੇਲ ਰਿਫਾਈਨਰੀਆਂ ਨੂੰ ਬਣਾਇਆ ਨਿਸ਼ਾਨਾ 

ਘਟਨਾ ਮੰਗਲਵਾਰ ਦੁਪਹਿਰ ਲੱਗਭਗ 2:30 ਵਜੇ ਵਾਪਰੀ। ਟਰੰਪ ਵ੍ਹਾਈਟ ਹਾਊਸ ਤੋਂ ਜੁਆਇੰਟ ਬੇਸ ਐਂਡਰਿਊਜ਼ ਜਾ ਰਹੇ ਸਨ। ਉਸੇ ਸਮੇਂ ਐਨਵਾਏ ਏਅਰ ਦਾ ਇਕ ਯਾਤਰੀ ਜਹਾਜ਼ ਵੀ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਤੋਂ ਉਡਾਣ ਭਰ ਗਿਆ। ਐੱਫ਼. ਏ. ਏ. ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਕਿ ਜਹਾਜ਼ ਤੇ ਹੈਲੀਕਾਪਟਰ ਇਕ-ਦੂਜੇ ਦੇ ਸਭ ਤੋਂ ਕਰੀਬ ਆਉਣ ਤੋਂ ਸਿਰਫ਼ 1.3 ਕਿਲੋਮੀਟਰ ਦੀ ਦੂਰੀ ’ਤੇ ਸਨ। ਉਨ੍ਹਾਂ ਦੀ ਉਚਾਈ ਵਿਚ ਵੀ ਮਹਿਜ਼ 700 ਫੁੱਟ ਦਾ ਫਰਕ ਰਹਿ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਟੱਕਰ ਦੀ ਦਿਸ਼ਾ ਵਿਚ ਨਹੀਂ ਸਨ ਅਤੇ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੋਇਆ।

ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਵੱਲੋਂ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ, ਅਭਿਜੀਤ ਦੀਪਕੇ ਬਣੇ ਨੈਸ਼ਨਲ ਕਨਵੀਨਰ

‘ਵਾਲ ਸਟ੍ਰੀਟ ਜਰਨਲ’ ਦੇ ਮੁਤਾਬਕ, ‘ਮਰੀਨ ਵਨ’ ਦੀ ਉਡਾਣ ਦੌਰਾਨ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਤੋਂ ਕਮਰਸ਼ੀਅਲ ਉਡਾਣਾਂ ਨੂੰ ਕੁਝ ਦੇਰ ਲਈ ਰੋਕ ਦਿੱਤਾ ਜਾਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਏਅਰ ਟ੍ਰੈਫਿਕ ਕੰਟਰੋਲ ਸਮੇਂ ਸਿਰ ਉਡਾਣਾਂ ਨਹੀਂ ਰੋਕ ਸਕਿਆ। ਇਸੇ ਵਜ੍ਹਾ ਨਾਲ ਯਾਤਰੀ ਜਹਾਜ਼ ਨੇ ਵੀ ਟੇਕ-ਆਫ਼ ਕਰ ਲਿਆ। ਐੱਫ਼. ਏ. ਏ. ਹੁਣ ਇਹ ਪਤਾ ਲਗਾ ਰਿਹਾ ਹੈ ਕਿ ਸੁਰੱਖਿਆ ਪ੍ਰਕਿਰਿਆ ਦੀ ਪਾਲਣਾ ਕਿਉਂ ਨਹੀਂ ਹੋਈ ਅਤੇ ਏਅਰ ਟ੍ਰੈਫਿਕ ਕੰਟਰੋਲ ਤੋਂ ਇਹ ਗਲਤੀ ਕਿਵੇਂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News