ਗਲਾਸਗੋ ਪ੍ਰਦਰਸ਼ਨ ''ਚ ਸ਼ਾਮਲ ਮਿੱਲਰ ਦਾ ''ਕਾਲਾ ਸੱਚ'' ਆਇਆ ਸਾਹਮਣੇ, ਸਾਬਕਾ ਸਾਥਣਾਂ ਨੇ ਲਾਏ ਘਰੇਲੂ ਹਿੰਸਾ ਦੇ ਦੋਸ਼
Thursday, Jul 30, 2026 - 02:13 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਦੂਜਿਆਂ ਨੂੰ ਮੱਤਾਂ ਦੇਣੀਆਂ ਤੇ ਨੁਕਸ ਕੱਢਣੇ ਸੌਖੇ ਹਨ, ਪਰ ਆਪਣੀਆਂ ਕੀਤੀਆਂ ਕਰਤੂਤਾਂ ਅੱਜ ਦੇ ਤੇਜ਼ਤਰਾਰ ਯੁੱਗ ਵਿੱਚ ਲੁਕੋਣੀਆਂ ਔਖੀਆਂ ਹਨ। ਗਲਾਸਗੋ ਵਿੱਚ "Save Our Women and Kids" (ਸਾਡੀਆਂ ਔਰਤਾਂ ਅਤੇ ਬੱਚਿਆਂ ਨੂੰ ਬਚਾਓ) ਦੇ ਨਾਅਰੇ ਹੇਠ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਵਿਅਕਤੀ 'ਤੇ ਉਸ ਦੀਆਂ ਸਾਬਕਾ ਸਾਥਣਾਂ ਨੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ। 26 ਸਾਲਾ ਕੈਟਲਿਨ ਸਕੁਲੀਅਨ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਐਲਨ ਮਿੱਲਰ ਇੱਕ ਹਿੰਸਕ ਵਿਅਕਤੀ ਹੈ, ਜਿਸ ਨੇ ਉਨ੍ਹਾਂ ਦੇ ਇਕੱਠੇ ਬੱਚੇ ਦੀ ਪਰਵਰਿਸ਼ ਦੌਰਾਨ ਉਸ ਨੂੰ ਡਰ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਰੱਖਿਆ। ਉਸ ਨੇ ਆਪਣੀਆਂ ਅਜਿਹੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਸ ਦੇ ਚਿਹਰੇ ਅਤੇ ਸਰੀਰ 'ਤੇ ਖੂਨ ਵਹਿਣ ਅਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਕੋਈ ਰਾਹਤ ਨਹੀਂ! ਕੈਨੇਡੀਅਨ ਮੰਤਰੀ ਨੇ ਦੇ'ਤਾ ਕੋਰਾ ਜਵਾਬ
ਮਿੱਲਰ ਦੀ ਇੱਕ ਹੋਰ ਸਾਬਕਾ ਸਾਥਣ ਕੇਰੀ ਸਵੀਨੀ ਨੇ ਵੀ ਸੋਸ਼ਲ ਮੀਡੀਆ 'ਤੇ ਉਸ ਨੂੰ "ਪਾਖੰਡੀ" ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹਾ "ਰਾਖਸ਼" ਹੈ, ਜਿਸ ਤੋਂ ਅਸਲ ਵਿੱਚ ਔਰਤਾਂ ਨੂੰ ਸੁਰੱਖਿਆ ਦੀ ਲੋੜ ਹੈ। ਇਹ ਦੋਸ਼ ਉਸ ਸਮੇਂ ਸਾਹਮਣੇ ਆਏ, ਜਦੋਂ ਸ਼ਨੀਵਾਰ ਨੂੰ ਗਲਾਸਗੋ ਗ੍ਰੀਨ ਵਿੱਚ ਇਕੱਠੇ ਹੋਏ ਫਾਰ-ਰਾਈਟ ਕਾਰਕੁਨਾਂ ਦੇ ਪ੍ਰਦਰਸ਼ਨ ਦੀ ਇੱਕ ਵੀਡੀਓ ਵਿੱਚ 26 ਸਾਲਾ ਐਲਨ ਮਿੱਲਰ ਵੀ ਨਜ਼ਰ ਆਇਆ। ਪ੍ਰਦਰਸ਼ਨ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਕੈਟਲਿਨ ਨੇ ਲਿਖਿਆ, "ਉਹ ਔਰਤਾਂ ਅਤੇ ਬੱਚਿਆਂ ਦੀ ਰੱਖਿਆ ਦੇ ਨਾਂ 'ਤੇ 'ਪ੍ਰਵਾਸੀਆਂ ਨੂੰ ਬਾਹਰ ਕੱਢਣ' ਲਈ ਪ੍ਰਦਰਸ਼ਨ ਕਰ ਰਿਹਾ ਹੈ, ਜਦਕਿ ਉਸ ਨੇ ਮੇਰੇ ਨਾਲ ਖੁਦ ਇਹ ਸਭ ਕੁਝ ਕੀਤਾ ਸੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
