ਅੱਜ ਨਵਾਜ ਸ਼ਰੀਫ ਜਾਂਚ ਏਜੰਸੀ ਸਾਹਮਣੇ ਹੋਏ ਪੇਸ਼

06/15/2017 2:14:37 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਆਪਣੇ ਪਰਿਵਾਰ ਦੀ ਸੰਪੱਤੀ ਮਾਮਲੇ ਦੀ ਜਾਂਚ ਕਰ ਰਹੀ ਸਮੀਤੀ ਸਾਹਮਣੇ ਅੱਜ ਸੁਣਵਾਈ ਲਈ ਪੇਸ਼ ਹੋਏ। ਦੇਸ਼ ਦੇ ਰਾਜਨੀਤਕ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਜਾਂਚ ਏਜੰਸੀ ਦਾ ਸਾਹਮਣਾ ਕਰਨਾ ਪਿਆ ਹੈ। ਪਾਰੰਪਰਿਕ ਕੁੜਤੇ ਅਤੇ ਢਿੱਲੀ ਪਤਲੂਨ ਪਾਈ ਸ਼ਰੀਫ ਇਸਲਾਮਾਬਾਦ 'ਚ ਸਯੁੰਕਤ ਜਾਂਚ ਦਲ (ਜੇ. ਆਈ. ਟੀ.) ਦੇ ਦਫਤਰ ਪਹੁੰਚੇ ਪਰ ਮੀਡੀਆ ਨਾਲ ਗੱਲ ਨਹੀ ਕੀਤੀ। 
ਹਾਲੇ ਇਹ ਪਤਾ ਨਹੀ ਚੱਲਿਆ ਕਿ ਸੁਣਵਾਈ ਕਿੰਨੀ ਦੇਰ ਚੱਲੇਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੀਤੇ ਅਪ੍ਰੈਲ 'ਚ ਭ੍ਰਿਸ਼ਟਾਚਾਰ ਦੇ ਆਰੋਪ ਦੇ ਮਾਮਲੇ ਨੂੰ ਲੈ ਕੇ ਸ਼ਰੀਫ ਨੂੰ ਪਦ ਤੋਂ ਹਟਾਏ ਜਾਣ ਸੰਬੰਧੀ ਵਿਰੋਧੀ ਦਲਾਂ ਦੀ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਇਸ ਮਾਮਲੇ 'ਚ ਉਨ੍ਹਾਂ ਵਿਰੁੱਧ ਸਬੂਤ ਕਾਫੀ ਨਹੀਂ ਹਨ ਪਰ ਅਦਾਲਤ ਨੇ ਮਾਮਲੇ ਦੀ ਵਿਸਤਾਰ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ।


Related News