ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਲਾਨੇ ਨੀਟ ਦੇ ਨਤੀਜਿਆਂ ’ਤੇ ਹੰਗਾਮਾ, ਮਾਪੇ ਨਹੀਂ ਸੰਤੁਸ਼ਟ, ਵਿਦਿਆਰਥੀਆਂ ''ਚ ਵੀ ਰੋਸ
Sunday, Jun 09, 2024 - 12:52 PM (IST)
ਅੰਮ੍ਰਿਤਸਰ (ਦਲਜੀਤ)-ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐੱਨ. ਈ. ਈ. ਟੀ. 2024 ਦੇ ਐਲਾਨੇ ਨਤੀਜਿਆਂ ਨੂੰ ਲੈ ਕੇ ਹੰਗਾਮਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਜ਼ਿਆਦਾਤਰ ਮਾਪਿਆਂ ਨੇ ਨਤੀਜਿਆਂ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ ਅਤੇ ਉਕਤ ਪ੍ਰੀਖਿਆ ਸਬੰਧੀ ਉੱਚ ਪੱਧਰੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਡਾ. ਆਰ. ਐੱਸ. ਸੇਠੀ ਨੇ ਉਕਤ ਪ੍ਰੀਖਿਆ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਿਆਂ ਪ੍ਰੀਖਿਆ ਰੱਦ ਕਰ ਕੇ ਦੁਬਾਰਾ ਲੈਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਨੈਸ਼ਨਲ ਮੈਡੀਕਲ ਕੌਂਸਲ ਵੱਲੋਂ ਸਾਲ 2024 ਵਿਚ ਐੱਨ. ਈ. ਈ. ਟੀ. ਦੀ ਪ੍ਰੀਖਿਆ ਆਯੋਜਿਤ ਕੀਤੀ ਗਈ। ਪ੍ਰੀਖਿਆ ਵਿਚ 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ’ਚੋਂ ਕਰੀਬ 13 ਲੱਖ ਵਿਦਿਆਰਥੀ ਪਾਸ ਹੋਏ ਸਨ। ਇਹ ਪਹਿਲੀ ਵਾਰ ਹੈ ਕਿ ਐਲਾਨੇ ਗਏ ਨਤੀਜਿਆਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਕੋ ਕੇਂਦਰ ਦੇ ਕਈ ਵਿਦਿਆਰਥੀ ਕੁੱਲ 720 ਅੰਕਾਂ ’ਚੋਂ 720 ਅੰਕ ਲੈ ਕੇ ਅੱਵਲ ਆਏ ਹਨ।
ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ
ਐੱਨ. ਟੀ. ਏ. ਵੱਲੋਂ ਕਰਵਾਈ ਗਈ ਪ੍ਰੀਖਿਆ ’ਤੇ ਸਵਾਲ ਚੁੱਕਦੇ ਹੋਏ ਮਾਪਿਆਂ ਨੇ ਕਈ ਗੰਭੀਰ ਦੋਸ਼ ਲਾਏ ਹਨ। ਕਈ ਮਾਪਿਆਂ ਨੇ ਤਾਂ ਪੇਪਰ ਲੀਕ ਹੋਣ ਦੀ ਗੱਲ ਵੀ ਕਹੀ ਹੈ ਅਤੇ ਕੁਝ ਮਾਪਿਆਂ ਨੇ ਤਾਂ ਇਮਤਿਹਾਨ ਦੇ ਮਾਪਦੰਡ ਨਿਯਮਾਂ ਦੇ ਉਲਟ ਹੋਣ ਦੀ ਗੱਲ ਵੀ ਕਹੀ ਹੈ। ਕਈ ਮਾਪੇ ਤਾਂ ਮਾਣਯੋਗ ਅਦਾਲਤ ਵਿਚ ਵੀ ਇਸ ਸਬੰਧ ਵਿਚ ਪਟੀਸ਼ਨਾਂ ਵੀ ਦਾਇਰ ਕਰ ਰਹੇ ਹਨ ਅਤੇ ਕਈ ਮਾਪਿਆਂ ਨੇ ਸੰਖੇਪ ਜਾਣਕਾਰੀ ਲਈ ਸੂਚਨਾ ਅਧਿਕਾਰ ਕਾਨੂੰਨ ਤਹਿਤ ਆਰ. ਟੀ. ਆਈ. ਅਪਲਾਈ ਕੀਤੀ ਹੈ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਵੀ ਐਲਾਨਾਂ ਨੂੰ ਲੈ ਕੇ ਮਾਪਿਆਂ ਅਤੇ ਡਾਕਟਰ ਭਾਈਚਾਰੇ ’ਚ ਭਾਰੀ ਰੋਸ ਹੈ। ਜ਼ਿਲ੍ਹੇ ਦੇ ਕਈ ਵਿਦਿਆਰਥੀ ਸ਼ਾਨਦਾਰ ਅੰਕ ਲੈ ਕੇ ਆਏ ਹਨ ਪਰ ਐਲਾਨੇ ਗਏ ਨਾਂ ਤੋਂ ਵੀ ਉਹ ਸੰਤੁਸ਼ਟ ਨਹੀਂ ਹਨ।
ਮੈਡੀਕਲ ਦਾਖਲਾ ਪ੍ਰੀਖਿਆ ’ਚ ਵਿਦਿਆਰਥੀਆਂ ਦੇ ਭਵਿੱਖ ਨਾਲ ਹੋਇਆ ਖਿਲਵਾੜ
ਮੈਡੀਕਲ ਦਾਖ਼ਲਾ ਪ੍ਰੀਖਿਆ ’ਚ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਪ੍ਰੀਖਿਆ ਤੋਂ ਪਹਿਲਾਂ ਜਾਰੀ ਕੀਤੇ ਪ੍ਰਾਸਪੈਕਟਸ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਜਾਣਗੇ ਪਰ ਅਚਾਨਕ ਐੱਨ. ਐੱਮ. ਸੀ. ਨੇ ਕਈ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦੇ ਦਿੱਤੇ। ਉਕਤ ਕਾਰਵਾਈ ਕਰ ਕੇ ਉਕਤ ਗ੍ਰੇਸ ਨਾ ਮਿਲਣ ਕਾਰਨ ਮਿਹਨਤ ਕਰ ਕੇ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ’ਚ ਪੱਛੜ ਗਏ ਹਨ। ਜਿਹੜੇ ਵਿਦਿਆਰਥੀ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੇ ਸਨ, ਉਨ੍ਹਾਂ ਨੇ ਸਖ਼ਤ ਮਿਹਨਤ ਦੇ ਬਾਵਜੂਦ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ ਪਰ ਗ੍ਰੇਸ ਅੰਕ ਲੈ ਕੇ ਅਚਾਨਕ ਦੂਜੇ ਵਿਦਿਆਰਥੀ ਅੱਗੇ ਨਿਕਲ ਗਏ ਹਨ। ਸਰਾਸਰ ਇਸ ਵਿਚ ਧਾਂਦਲੀ ਹੋਈ ਹੈ? ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਸੀ. ਬੀ. ਆਈ ਦੀ ਹੋਣੀ ਚਾਹੀਦੀ ਹੈ ਜਾਂਚ, ਦੋਸ਼ੀ ਪਾਏ ਜਾਣ ’ਤੇ ਹੋਵੇ ਸਖ਼ਤ ਕਾਰਵਾਈ
ਇੰਡੀਅਨ ਮੈਡੀਕਲ ਐਸੋਸੀਏਸ਼ਨ ਇਸ ਸਬੰਧ ’ਚ ਵਿਦਿਆਰਥੀਆਂ ਨਾਲ ਖੜ੍ਹੀ ਹੈ। ਨੀਟ ਵਿਚ ਬਦਬੂ ਆਉਂਦੀ ਹੈ। ਇਹ ਪੇਪਰ ਦੁਬਾਰਾ ਹੋਣਾ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾ ਕੇ ਮੁਲਜ਼ਮ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਹੀ ਨਹੀਂ ਸਗੋਂ ਕਈ ਵਿਦਿਆਰਥੀ ਚੰਗੇ ਅੰਕ ਲੈ ਕੇ ਸਾਹਮਣੇ ਆਏ ਹਨ, ਇਹ ਮਾਮਲਾ ਸਿੱਧੇ ਤੌਰ ’ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਗਿਆ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਦੀ ਝੀਲ 'ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਐੱਨ. ਟੀ. ਏ. ਦੀ ਕਾਰਜਸ਼ੈਲੀ ਕਟਹਿਰੇ ’ਚ
ਐੱਨ. ਟੀ. ਏ. ਦੀ ਕਾਰਜਸ਼ੈਲੀ ਨੀਟ ਦੇ ਸਬੰਧ ਵਿਚ ਕਟਹਿਰੇ ਵਿਚ ਆ ਗਈ ਹੈ। ਇਕ ਨਾਲ ਹੀ ਇਕ ਕੇਂਦਰ ਦੇ ਵਿਦਿਆਰਥੀ ਇਕੋ ਸਮੇਂ ਪੂਰੇ ਨੰਬਰ ਕਿਵੇਂ ਲੈ ਸਕਦੇ ਹਨ? ਸਵਾਲ ਇਹ ਉੱਠਦਾ ਹੈ ਕਿ ਕੀ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਇਕ ਕੇਂਦਰ ’ਚ ਸ਼ਾਮਲ ਕੀਤਾ ਗਿਆ ਹੈ? ਜਿਸ ਪ੍ਰੀਖਿਆ ਕੇਂਦਰ ਵਿਚ ਪੇਪਰ ਦੇਰੀ ਨਾਲ ਸ਼ੁਰੂ ਹੋਏ ਹਨ। ਇਸ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹਨ ਪਰ ਪੇਪਰ ਦੇਰੀ ਨਾਲ ਸ਼ੁਰੂ ਹੋਣ ਦੇ ਬਾਵਜੂਦ ਉਨ੍ਹਾਂ ਵਰਗਾਂ ’ਚ ਸ਼ਾਮਲ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਗ੍ਰੇਸ ਅੰਕ ਦੇ ਕੇ ਹੋਰ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਮਿਹਨਤ ਅਤੇ ਈਮਾਨਦਾਰੀ ਨਾਲ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8