ਹੈਂਡੀਕੈਪਡ ਰਿਕਸ਼ਾ ਚਾਲਕ ਨੂੰ ਨਹਿਰ ’ਚ ਦਿੱਤਾ ਧੱਕਾ, ਜਾਂਚ 'ਚ ਜੁਟੀ ਪੁਲਸ
Monday, Jun 17, 2024 - 05:40 PM (IST)
ਬਟਾਲਾ (ਸਾਹਿਲ): ਹੈਂਡੀਕੈਪਡ ਰਿਕਸ਼ਾ ਚਾਲਕ ਨੂੰ ਨਜ਼ਦੀਕੀ ਪਿੰਡ ਲੋਹ ਚੱਪ ਨਹਿਰ 'ਚ ਇਕ ਵਿਅਕਤੀ ਵੱਲੋਂ ਧੱਕਾ ਮਾਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸੇਖਵਾਂ ਦੇ ਐੱਸ.ਐੱਚ. ਓ. ਜਸਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾ ਪੁੱਤਰ ਸੰਤ ਰਾਮ ਵਾਸੀ ਗਾਂਧੀ ਕੈਂਪ ਬਟਾਲਾ ਜੋ ਕਿ ਰਿਕਸ਼ਾ ਚਲਾਉਂਦਾ ਹੈ ਅਤੇ ਉਹ ਹੈਂਡੀਕੈਪਡ ਹੈ। ਇਸ ਦੌਰਾਨ ਬਟਾਲਾ ਬੱਸ ਸਟੈਂਡ ਤੋਂ ਇਕ ਵਿਅਕਤੀ ਵੱਲੋਂ ਉਸ ਨੂੰ ਕਿਰਾਏ ’ਤੇ ਲਿਜਾਣ ਲਈ ਕਿਹਾ ਗਿਆ ਤਾਂ ਜਦੋਂ ਉਹ ਪਿੰਡ ਲੋਹਚੱਪ ਨਜ਼ਦੀਕ ਨਹਿਰ ਦੇ ਕੋਲ ਪਹੁੰਚਿਆ ਤਾਂ ਸਬੰਧਤ ਵਿਅਕਤੀ ਵੱਲੋਂ ਰਿਕਸ਼ਾ ਚਾਲਕ ਹੈਂਡੀਕੈਪਡ ਵਿਅਕਤੀ ਨੂੰ ਨਹਿਰ ਦੇ ਵਿਚ ਧੱਕਾ ਦੇ ਦਿੱਤਾ ਗਿਆ ਅਤੇ ਉਸ ਦਾ ਰਿਕਸ਼ਾ ਉਥੋਂ ਲੈ ਕੇ ਵਾਪਸ ਚਲਾ ਗਿਆ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ
ਥਾਣਾ ਮੁਖੀ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਵਿਅਕਤੀ ਦੇਰ ਸ਼ਾਮ ਤੱਕ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਰਿਕਸ਼ਾ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਨੇ ਬਟਾਲਾ ਸਿੰਬਲ ਚੌਕੀ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਪੁਲਸ ਵੱਲੋਂ ਉਕਤ ਰਿਕਸ਼ਾ ਚਾਲਕ ਨੂੰ ਕਾਬੂ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਪਰਮਜੀਤ ਸਿੰਘ ਪੰਮਾ ਨੂੰ ਨਹਿਰ ਵਿਚ ਧੱਕਾ ਦਿੱਤਾ ਹੈ।
ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
ਐੱਸ.ਐੱਚ.ਓ. ਜਸਜੀਤ ਸਿੰਘ ਨੇ ਦੱਸਿਆ ਕਿ ਹੈਂਡੀਕੈਪਡ ਰਿਕਸ਼ਾ ਚਾਲਕ ਨੂੰ ਨਹਿਰ ਵਿਚ ਧੱਕਾ ਦੇਣ ਵਾਲਾ ਨੌਜਵਾਨ, ਜਿਸ ਦੀ ਪਹਿਚਾਣ ਜਰਮਨਜੀਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਪੇਰੋਸ਼ਾਹ ਵਜੋਂ ਹੋਈ ਹੈ, ਨੇ ਮੰਨਿਆ ਹੈ ਕਿ ਉਸ ਨੇ ਨੌਜਵਾਨ ਪਰਮਜੀਤ ਸਿੰਘ ਨੂੰ ਨਹਿਰ ਵਿੱਚ ਧੱਕਾ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੂੰ ਲੱਭਣ ਲਈ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8