15 ਸ਼ਰਟਾਂ ਪਾ ਕੇ ਇਹ ਵਿਅਕਤੀ ਚੜ੍ਹਿਆ ਜਹਾਜ਼ੇ, ਜਾਣੋ ਕਿਉਂ

07/09/2019 7:53:30 PM

ਲੰਡਨ (ਏਜੰਸੀ)- ਏਅਰਲਾਈਨ ਯਾਤਰੀਆਂ ਦੇ ਸਾਮਾਨ ਲਿਜਾਉਣ ਦੀ ਗਿਣਤੀ ਘੱਟਦੀ ਜਾ ਰਹੀ ਹੈ, ਲਿਹਾਜ਼ਾ ਯਾਤਰੀ ਵੀ ਇਨ੍ਹਾਂ 'ਤੇ ਪਾਰ ਪਾਉਣ ਦਾ ਅਨੋਖਾ ਤਰੀਕਾ ਕੱਢ ਰਹੇ ਹਨ ਅਤੇ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਜਦੋਂ ਗਲਾਸਗੋ ਦੇ ਰਹਿਣ ਵਾਲੇ ਜਾਨ ਇਰਵਿਨ ਫਰਾਂਸ ਦੇ ਨਾਈਸ ਹਵਾਈ ਅੱਡੇ 'ਤੇ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਬੈਗ ਬਹੁਤ ਭਾਰਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਚੈੱਕ ਕਰਨ ਲਈ ਫੀਸ ਦੇਣੀ ਹੋਵੇਗੀ। ਆਪਣਾ ਸਾਮਾਨ ਹਲਕਾ ਕਰਨ ਲਈ ਉਨ੍ਹਾਂ ਨੇ ਉਥੇ ਹੀ ਏਅਰਪੋਰਟ 'ਤੇ ਹੀ 15 ਸ਼ਰਟ ਅਤੇ ਜੰਪਰਸ ਪਹਿਨ ਲਏ। ਉਨ੍ਹਾਂ ਦੇ ਪੁੱਤਰ ਜੋਸ਼ ਨੇ ਟਵਿੱਟਰ 'ਤੇ ਇਸ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ। ਮੈਟਰੋ ਮੁਤਾਬਕ ਪਰਿਵਾਰ ਨਾਈਸ ਤੋਂ ਐਡਿਨਬਰਗ ਲਈ ਉਡਾਨ ਭਰ ਰਿਹਾ ਸੀ।

ਜੋਸ਼ ਨੇ ਵੀਡੀਓ ਵਿਚ ਜਾਨ ਨੂੰ ਇਹ ਕਹਿੰਦੇ ਹੋਏ ਕੈਦ ਕੀਤਾ ਕਿ ਉਹ ਹੋਰ ਕੱਪੜਿਆਂ ਨੂੰ ਪਹਿਨੇ ਹੋਏ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਯਾਤਰੀ ਨੇ ਹੋਰ ਸਾਮਾਨ ਦੀ ਫੀਸ ਦਾ ਭੁਗਤਾਨ ਕਰਨ ਤੋਂ ਬਚਣ ਲਈ ਹੋਰ ਕੱਪੜਿਆਂ ਨੂੰ ਪਹਿਨਿਆ ਹੋਵੇ।  ਅਪ੍ਰੈਲ ਵਿਚ ਨਤਾਲੀ ਵਿਆਹ ਨੇ ਥਾਮਸ ਕੁਕ ਫਲਾਈਟ ਵਿਚ 7 ਡ੍ਰੈਸ, ਦੋ ਜੋੜੀ ਬੂਟ, ਦੋ ਜੋੜੀ ਸ਼ਾਰਟਸ, ਇਕ ਸਕਰਟ ਅਤੇ ਇਕ ਕਾਰਡੀਗਨ ਪਹਿਨਿਆ ਸੀ। ਇਸ ਤਰ੍ਹਾਂ ਨਾਲ ਉਨ੍ਹਾਂ ਨੇ 65 ਪੌਂਡ (ਤਕਰੀਬਨ 6500 ਰੁਪਏ) ਦੀ ਹੋਰ ਫੀਸ ਬਚਾ ਲਈ ਸੀ। ਉਥੇ ਹੀ ਮੈਨਚੈਸਟਰ ਤੋਂ ਕੈਨਰੀ ਟਾਪੂ ਵਿਚ ਫੁਏਰਤੇਵੇਂਟੁਰਾ ਲਈ ਉਡਾਣ ਭਰ ਰਿਹਾ ਸੀ ਅਤੇ ਉਸ ਦੇ ਬੈਗ ਵਿਚ 4 ਕਿਲੋ ਦਾ ਹੋਰ ਭਾਰ ਸੀ। ਪਿਛਲੇ ਸਾਲ 30 ਸਾਲਾ ਲੀ ਸਿਮਿਨੋ ਨੇ ਇਕ ਪੁਰਾਣੇ ਕੋਟ ਨੂੰ ਪਹਿਨਣ ਯੋਗ ਸੂਟਕੇਸ ਵਿਚ ਹੀ ਬਦਲ ਲਿਆ ਸੀ। ਇਸ ਵਿਚ ਉਹ ਹੋਰ ਕੱਪੜੇ ਆਦਿ ਜ਼ਰੂਰਤ ਦਾ ਸਾਮਾਨ ਲੈ ਕੇ ਗਏ ਸਨ।


Sunny Mehra

Content Editor

Related News