ਨਿਵੇਸ਼ਕਾਂ ਤੋਂ 15 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ
Monday, Apr 15, 2024 - 10:49 PM (IST)
ਭੁਵਨੇਸ਼ਵਰ - ਕ੍ਰਿਪਟੋ ਸਕੀਮਾਂ ਵਿੱਚ ਬਿਹਤਰ ਰਿਟਰਨ ਦਾ ਵਾਅਦਾ ਕਰਕੇ ਨਿਵੇਸ਼ਕਾਂ ਨੂੰ ਲਗਭਗ 15 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਓਡੀਸ਼ਾ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਓਡੀਸ਼ਾ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਧੋਖਾਧੜੀ ਦੇ ਮਾਮਲੇ ਵਿੱਚ 10 ਅਪ੍ਰੈਲ ਨੂੰ ਰਾਜਸਥਾਨ ਦੇ ਅਨੂਪਗੜ੍ਹ ਤੋਂ ਵੇਦ ਪ੍ਰਕਾਸ਼ ਅਤੇ 14 ਅਪ੍ਰੈਲ ਨੂੰ ਰਾਜ ਦੇ ਸੁੰਦਰਗੜ੍ਹ ਤੋਂ ਸੁਧੀਰ ਪਟੇਲ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ- ਲੁ ਟੇਰਿਆਂ ਨੇ ਬੈਂਕ ਕਰਮਚਾਰੀਆਂ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਕਰੀਬ 10 ਲੱਖ ਰੁਪਏ ਲੈ ਕੇ ਹੋਏ ਫਰਾਰ
ਇਹ ਗ੍ਰਿਫਤਾਰੀਆਂ ਪੱਛਮੀ ਓਡੀਸ਼ਾ ਦੇ ਇੱਕ ਨਿਵੇਸ਼ਕ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀਆਂ ਗਈਆਂ ਸਨ ਜੋ ਦਸੰਬਰ 2023 ਵਿੱਚ ਧੋਖਾਧੜੀ ਦਾ ਸ਼ਿਕਾਰ ਹੋਇਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਮ ਸਾਗਰ ਖਮਾਰੀ ਨਾਮ ਦੇ ਇੱਕ ਨਿਵੇਸ਼ਕ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸਨੇ ਕ੍ਰਿਪਟੋ ਸਕੀਮਾਂ ਵਿੱਚ 48 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਅਤੇ 20,000 ਰੁਪਏ ਦਾ ਮਾਮੂਲੀ ਲਾਭ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ, "ਵੱਖ-ਵੱਖ ਕ੍ਰਿਪਟੋ ਸਕੀਮਾਂ ਵਿੱਚ ਨਿਵੇਸ਼ 'ਤੇ ਉੱਚ ਰਿਟਰਨ ਦਾ ਵਾਅਦਾ ਕਰਕੇ, ਦੋਸ਼ੀ ਵਿਅਕਤੀਆਂ ਨੇ ਪੁਰੀ, ਭੁਵਨੇਸ਼ਵਰ, ਸੰਬਲਪੁਰ, ਝਾਰਸੁਗੁੜਾ, ਸੁੰਦਰਗੜ੍ਹ ਅਤੇ ਮਹਾਰਾਸ਼ਟਰ ਦੇ ਜ਼ਿਲ੍ਹਿਆਂ ਵਿੱਚ ਸਥਿਤ ਲਗਭਗ 500 ਨਿਵੇਸ਼ਕਾਂ ਤੋਂ 15 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e