ਭਾਰ ਘਟਾਉਣ ਲਈ ਜ਼ਰੂਰੀ ਹੈ ਸਵੇਰੇ ਉੱਠ ਕੇ ਪਾਣੀ ਪੀਣਾ

11/10/2019 7:31:58 PM

ਲੰਡਨ— ਸਿਹਤ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੱਧ ਮਾਤਰਾ 'ਚ ਪਾਣੀ ਪੀਣਾ। ਖਾਸ ਤੌਰ 'ਤੇ ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦਾ ਸੋਚ ਰਹੇ ਹੋ ਤਾਂ ਪਾਣੀ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਾਣੀ ਪੀਣ ਦੇ ਫਾਇਦੇ ਤੁਸੀਂ ਬਹੁਤ ਸੁਣੇ ਹੋਣਗੇ।

ਭਾਰ ਘਟਾਉਣ ਦੇ ਲਈ ਕਿਹਾ ਜਾਂਦਾ ਹੈ ਕਿ ਸਵੇਰੇ ਸਭ ਤੋਂ ਪਹਿਲਾਂ ਕੋਸਾ ਪਾਣੀ ਪੀਤਾ ਜਾਵੇ। ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਪਾਣੀ ਪੀਣ ਨਾਲ ਸੱਚ-ਮੁੱਚ ਭਾਰ ਘਟਾਉਣ 'ਚ ਫਾਇਦਾ ਹੁੰਦਾ ਹੈ ਜਾਂ ਨਹੀਂ?

ਘੱਟਦੀ ਹੈ ਕੈਲਰੀ ਇੰਨਟੇਕ : ਕਹਿੰਦੇ ਹਨ ਕਿ ਪਾਣੀ ਦੇ ਨਾਲ ਕੈਲਰੀ ਇੰਨਟੇਕ ਘੱਟ ਜਾਂਦੀ ਹੈ। ਕਿਉਂਕਿ ਇਸ ਨਾਲ ਤੁਹਾਡਾ ਪੇਟ ਭਰਿਆ ਹੋਇਆ ਹੁੰਦਾ ਹੈ। ਹਾਲਾਂਕਿ ਇਹ ਪੂਰੀ ਤਰਾਂ ਸੱਚ ਨਹੀਂ ਹੈ। ਨੌਜਵਾਨਾਂ ਦੇ ਲਈ ਇਹ ਉਨਾ ਫਾਇਦੇਮੰਦ ਨਹੀਂ ਹੈ। ਹਾਂ, ਇਹ ਤੁਹਾਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰ ਸਕਦਾ ਹੈ।

ਟਾਕਸਿਕਸ : ਸਾਡੇ ਸਰੀਰ ਤੋਂ ਨੁਕਸਾਨ ਦਾਇਕ ਤੱਤਾਂ ਨੂੰ ਹਟਾਉਣ ਦਾ ਕੰਮ ਕਿਡਨੀ ਕਰਦੀ ਹੈ। ਪਾਣੀ ਨਾਲ ਕਿਡਨੀ ਨੂੰ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਜ਼ਰੂਰ ਮਿਲਦੀ ਹੈ। ਪਰ ਇਸ ਦਾ ਪਾਣੀ ਪੀਣ ਦੇ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ।

ਰੀਹਾਈਡ੍ਰੇਟ : ਸਵੇਰ ਯੂਰਿਨ ਦਾ ਰੰਗ ਗੂੜ੍ਹਾ ਪੀਲਾਹੋਣ ਦੇ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਸਰੀਰ ਡੀਹਾਈਡ੍ਰੇਟ ਹੋ ਗਿਆ ਹੈ ਅਤੇ ਸਵੇਰ ਨੂੰ ਪਾਣੀ ਪੀਣਾ ਜ਼ਰੂਰੀ ਹੈ। ਦੱਸ ਦਈਏ ਕਿ ਯੂਰਿਨ ਦੇ ਕਲਰ ਹਾਈਡ੍ਰੇਸ਼ਨ ਦਾ ਨਿਸ਼ਚਿਤ ਪੈਮਾਨਾ ਨਹੀਂ ਹੈ। ਜ਼ਿਆਦਾ ਕੰਸਨਟਰੇਟਡ ਹੋਣ ਦੇ ਕਾਰਨ ਸਵੇਰੇ ਯੂਰਿਨ ਡਾਰਕ ਹੁੰਦਾ ਹੈ।

ਇਹ ਹੈ ਜ਼ਰੂਰੀ ਗੱਲ : ਇਹ ਸਾਫ ਨਹੀਂ ਹੈ ਕਿ ਸਵੇਰੇ ਸਭ ਤੋਂ ਪਹਿਲਾਂ ਪਾਣੀ ਪੀਣ ਨਾਲ ਭਾਰ ਘਟਾਉਣ 'ਚ ਕੋਈ ਮਦਦ ਮਿਲਦੀ ਹੈ ਜਾਂ ਨਹੀਂ । ਹਾਲਾਂਕਿ ਜੇਕਰ ਤੁਹਾਨੂੰ ਸਵੇਰੇ ਪਾਣੀ ਪੀਣ ਦੀ ਆਦਤ ਹੈ ਤਾਂ ਇਸ 'ਚ ਕੋਈ ਬੁਰਾਈ ਨਹੀਂ ਹੈ। ਜੇਕਰ ਤੁਸੀਂ ਸਵੇਰੇ ਪਾਣੀ ਨਹੀਂ ਪੀਂਦੇ ਹੋ ਤਾਂ ਵੀ ਠੀਕ ਹੈ। ਤੁਹਾਨੂੰ ਜ਼ਰੂਰਤ ਹੈ ਸਾਰੇ ਦਿਨ 'ਚ ਖੁਦ ਨੂੰ ਹਾਈਡ੍ਰੇਟਡ ਰੱਖਣ ਦੀ। ਦਿਨ 'ਚ 2 ਲੀਟਰ ਪਾਣੀ ਪੀਣਾ ਤੁਹਾਡੀ ਲਈ ਜ਼ਰੂਰੀ ਹੈ।


Baljit Singh

Content Editor

Related News