ਬਾਰਸੀਲੋਨਾ ਵਿਖੇ ਤਿੱਬਤੀ ਲੋਕਾਂ ਨੇ ਕੀਤਾ ਵਿਦਰੋਹ ਦਿਵਸ ਤੇ ਸ਼ਾਂਤਮਈ ਪ੍ਰਦਰਸ਼ਨ

Sunday, Mar 14, 2021 - 01:27 AM (IST)

ਬਾਰਸੀਲੋਨਾ ਵਿਖੇ ਤਿੱਬਤੀ ਲੋਕਾਂ ਨੇ ਕੀਤਾ ਵਿਦਰੋਹ ਦਿਵਸ ਤੇ ਸ਼ਾਂਤਮਈ ਪ੍ਰਦਰਸ਼ਨ

ਬਾਰਸੀਲੋਨਾ (ਰਾਜੇਸ਼)- ਬੀਤੇ ਦਿਨੀਂ ਸਪੇਨ ਬਾਰਸੀਲੋਨਾ ਵਿਖੇ ਤਿੱਬਤੀ ਲੋਕਾਂ ਨੇ ਚੀਨ ਦੇ ਸ਼ਾਸਨ ਵਿਰੁੱਧ ਇਤਿਹਾਸਕ ਵਿਦਰੋਹ ਦਿਵਸ 'ਤੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ। ਵਿਦਰੋਹ ਦਿਵਸ ਦਾ ਆਯੋਜਨ ਤਿੱਬਤ ਹਾਊਸ ਫਾਊਂਡੇਸ਼ਨ ਵਲੋਂ ਕੀਤਾ ਗਿਆ। ਤਿੱਬਤ ਹਾਊਸ ਫਾਊਂਡੇਸ਼ਨ ਦੇ ਪ੍ਰਧਾਨ ਸੰਤ ਜੋਮੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 82 ਸਾਲ ਪਹਿਲਾਂ ਬਹਾਦਰ ਤਿੱਬਤੀ ਲੋਕ ਉਨ੍ਹਾਂ ਦੇ ਜੀਵਨ ਅਤੇ ਸੱਭਿਆਚਾਰਕ ਦੀ ਰਾਖੀ ਲਈ ਚੀਨੀ ਹਮਲੇ ਦੇ ਵਿਰੁੱਧ ਉਠੇ ਸਨ। ਸਾਡੇ ਬਜ਼ੁਰਗ ਅਤੇ ਬੱਚੇ ਰਾਜਧਾਨੀ ਲਹਿਸਾ ਦੀਆਂ ਸੜਕਾਂ 'ਤੇ ਉਤਰ ਆਏ ਸਨ।

ਇਹ ਵੀ ਪੜ੍ਹੋ -ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ

ਹਾਲਾਂਕਿ ਚੀਨੀ ਸਰਕਾਰ ਨੇ ਆਖਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਕੁਚਲ ਦਿੱਤਾ ਅਤੇ ਅੰਦੋਲਨ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਸੰਘਰਸ਼ ਨੂੰ ਜਿਉਂਦਾ ਰੱਖਣ ਵਿਚ ਸਫਲ ਹੋਏ ਜਿਸ ਵਿਚ ਸਾਡੇ ਨੇਤਾ ਦਲਾਈ ਲਾਮਾ ਦੀ ਸੁਰੱਖਿਆ ਭਾਰਤ ਨੇ ਬਚਣ ਵਿਚ ਮਦਦ ਕੀਤੀ। ਉਥੇ ਹੀ ਆਪਣੇ ਭਾਸ਼ਣ ਵਿਚ ਉਸ ਨੇ ਭਾਰਤ ਨੂੰ ਵਿਸ਼ਵ ਵਿਚ ਇਕ ਚੈਂਪੀਅਨ ਆਫ ਡੈਮੋਕਰੇਸੀ ਵਜੋਂ ਟਿੱਪਣੀ ਕੀਤੀ ਅਤੇ ਉਸ ਨੇ ਤਿੱਬਤ ਵਿਚ ਨਸਲਕੁਸ਼ੀ ਕਰਨ ਦੇ ਲਈ ਚੀਨ ਅਤੇ ਸ਼ੀ ਜਿਨਪਿੰਗ ਪ੍ਰਸ਼ਾਸਨ ਦੀ ਨਿਖੇਧੀ ਕੀਤੀ।

ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ

ਪ੍ਰਧਾਨ ਸੰਤ ਜੋਮੇ ਨੇ ਕਿਹਾ ਕਿ ਚੀਨੀ ਰਾਜ ਦੇ ਅਧੀਨ ਪਿਛਲੇ 6 ਦਹਾਕਿਆਂ ਵਿਚ ਇਕ ਮਿਲੀਅਨ ਤੋਂ ਵੱਧ ਤਿੱਬਤੀ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਅੱਜ ਤਿੱਬਤ ਚੀਨ ਦੇ ਬੇਰਹਿਮ ਕਬਜ਼ੇ ਹੇਠ ਹੈ। ਜੋਮੇ ਨੇ ਯੂਨਾਈਟਿਡ ਨੇਸ਼ਨ ਭਾਈਚਾਰੇ ਨੂੰ ਤਿੱਬਤ ਅਤੇ ਤਿੱਬਤੀ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਲਈ ਇਕ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤਿੱਬਤ ਚੀਨ ਦਾ ਹਿੱਸਾ ਨਹੀਂ ਹੈ। ਜੋਮੇ ਨੇ ਕਿਹਾ ਕਿ ਕਾਸਾ ਡੇਲ ਤਿੱਬਤ ਦੀ ਸਥਾਪਨਾ 1994 ਵਿਚ ਬਾਰਸੀਲੋਨਾ ਵਿਚ ਮੌਜੂਦਾ ਦਲਾਈ ਲਾਮਾ ਦੁਆਰਾ ਕੀਤੀ ਗਈ ਸੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News