ਚੀਨ ''ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, 8 ਜ਼ਖ਼ਮੀ
Friday, Oct 20, 2023 - 01:40 PM (IST)

ਹੋਹੋਟ (ਵਾਰਤਾ)- ਉੱਤਰੀ ਚੀਨ ਦੇ ਮੰਗੋਲੀਆ ਆਟੋਨੋਮਸ ਖੇਤਰ ਵਿਚ ਇਕ ਫੈਕਟਰੀ ਦੀ ਇਮਾਰਤ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਓਰਡੋਸ ਸਿਟੀ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਕਿਹਾ ਕਿ ਇਹ ਹਾਦਸਾ ਇਜਿਨ ਹੋਰੋ ਬੈਨਰ ਖੇਤਰ ਦੇ ਜ਼ਸਾਕ ਟਾਊਨਸ਼ਿਪ ਵਿੱਚ ਮਤਾਈਹਾਓ ਕੋਲੇ ਦੀ ਖਾਨ ਵਿੱਚ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰਿਆ।
ਇਹ ਵੀ ਪੜ੍ਹੋ: ਕੈਨੇਡੀਅਨ ਵਿਦੇਸ਼ ਮੰਤਰੀ ਦਾ ਦਾਅਵਾ, ਨਿੱਝਰ ਦੇ ਕਤਲ ਸਬੰਧੀ ਭਾਰਤੀ ਅਧਿਕਾਰੀਆਂ ਨੂੰ ਪੇਸ਼ ਕੀਤੇ ਸਨ ਸਬੂਤ
ਬਿਊਰੋ ਮੁਤਾਬਕ ਇਮਾਰਤ ਢਹਿਣ ਮਗਰੋਂ 11 ਲੋਕ ਮਲਬੇ ਹੇਠਾਂ ਦੱਬ ਗਏ। ਬਿਊਰੋ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ 3:55 ਵਜੇ ਤੱਕ ਸਾਰੇ ਫਸੇ ਲੋਕਾਂ ਨੂੰ ਬਚਾਅ ਲਿਆ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ। ਬਿਊਰੋ ਮੁਤਾਬਕ 3 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8