ਛੇ ਮਹੀਨੇ ਬਾਅਦ ਧਰਤੀ ਦੇ ਸੁਰੱਖਿਅਤ ਪਰਤੇ ਤਿੰਨ ਚੀਨੀ ਪੁਲਾੜ ਯਾਤਰੀ (ਤਸਵੀਰਾਂ)

06/04/2023 3:33:30 PM

PunjabKesariਬੀਜਿੰਗ/ਜਿਉਕੁਆਨ (ਭਾਸ਼ਾ): ਚੀਨ ਦਾ ਪੁਲਾੜ ਸਟੇਸ਼ਨ ਬਣਾਉਣ ਲਈ ਛੇ ਮਹੀਨੇ ਲੰਬਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਤਿੰਨ ਚੀਨੀ ਪੁਲਾੜ ਯਾਤਰੀ ਐਤਵਾਰ ਨੂੰ 'ਸ਼ੇਨਜ਼ੂ-15' ਮਨੁੱਖ ਵਾਲੇ ਪੁਲਾੜ ਯਾਨ ਤੋਂ ਸੁਰੱਖਿਅਤ ਧਰਤੀ 'ਤੇ ਪਰਤ ਆਏ। 'ਚਾਈਨਾ ਮੈਨਡ ਸਪੇਸ ਏਜੰਸੀ' (ਸੀ.ਐੱਮ.ਐੱਸ.ਏ.) ਨੇ ਕਿਹਾ ਕਿ 'ਸ਼ੇਨਜ਼ੂ-15' ਪੁਲਾੜ ਯਾਤਰੀਆਂ- ਫੇਈ ਜੁਨਲੋਂਗ, ਡੇਂਗ ਕਿੰਗਮਿੰਗ ਅਤੇ ਝਾਂਗ ਲੂ - ਅੰਦਰੂਨੀ ਮੰਗੋਲੀਆ ਆਟੋਨੋਮਸ ਖੇਤਰ 'ਚ ਡੋਂਗਫੇਂਗ ਲੈਂਡਿੰਗ ਸਾਈਟ 'ਤੇ ਸਵੇਰੇ 6:33 ਵਜੇ (ਬੀਜਿੰਗ ਸਮੇਂ ਮੁਤਾਬਕ) 'ਤੇ ਉਤਰਿਆ। 

PunjabKesari

ਸੀ.ਐੱਮ.ਐੱਸ.ਏ. ਨੇ ਘੋਸ਼ਣਾ ਕੀਤੀ ਕਿ ਜੂਨਲੋਂਗ, ਕਿੰਗਮਿੰਗ ਅਤੇ ਲੂ ਨੇ ਛੇ ਮਹੀਨਿਆਂ ਦਾ ਸਪੇਸ ਸਟੇਸ਼ਨ ਮਿਸ਼ਨ ਪੂਰਾ ਕੀਤਾ। ਏਜੰਸੀ ਨੇ ਘੋਸ਼ਣਾ ਕੀਤੀ ਕਿ ਪੁਲਾੜ ਯਾਤਰੀਆਂ ਦੀ ਸਿਹਤ ਠੀਕ ਹੈ ਅਤੇ 'ਸ਼ੇਨਜ਼ੂ-15' ਮਾਨਵ ਮਿਸ਼ਨ ਸਫਲ ਰਿਹਾ ਹੈ। ਇਸ ਤੋਂ ਪਹਿਲਾਂ 30 ਮਈ ਨੂੰ ਇਕ ਨਾਗਰਿਕ ਸਮੇਤ ਤਿੰਨ ਪੁਲਾੜ ਯਾਤਰੀਆਂ ਨੂੰ ਚੀਨੀ ਪੁਲਾੜ ਸਟੇਸ਼ਨ ਜੂਨਲੋਂਗ, ਕਿੰਗਮਿੰਗ ਅਤੇ ਲੂ ਦੀ ਜਗ੍ਹਾ ਲੈਣ ਲਈ ਭੇਜਿਆ ਗਿਆ ਸੀ। ਪੁਲਾੜ ਯਾਤਰੀਆਂ ਦੀ ਇਹ ਨਵੀਂ ਟੀਮ ਪੰਜ ਮਹੀਨਿਆਂ ਤੱਕ ਪੁਲਾੜ ਸਟੇਸ਼ਨ 'ਤੇ ਰਹੇਗੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਨੇ ਹਿੰਦ ਮਹਾਸਾਗਰ 'ਚ ਜਲ ਸੈਨਾ ਗਠਜੋੜ 'ਤੇ ਦਿੱਤਾ ਜ਼ੋਰ, ਕਿਹਾ-ਭਾਰਤ ਸਮੇਤ ਖਾੜੀ ਦੇਸ਼ ਲੈ ਸਕਦੇ ਹਨ ਹਿੱਸਾ

ਜੇਕਰ ਇਹ ਸਟੇਸ਼ਨ ਬਣ ਜਾਂਦਾ ਹੈ, ਤਾਂ ਚੀਨ ਹੀ ਅਜਿਹਾ ਦੇਸ਼ ਹੋਵੇਗਾ ਜਿਸ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ, ਕਿਉਂਕਿ ਰੂਸ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਕਈ ਦੇਸ਼ਾਂ ਦਾ ਸਹਿਯੋਗੀ ਪ੍ਰੋਜੈਕਟ ਹੈ। ISS 2030 ਤੱਕ ਸੇਵਾ ਤੋਂ ਬਾਹਰ ਹੋ ਜਾਵੇਗਾ। ਚੀਨ ਦੇ ਸਪੇਸ ਸਟੇਸ਼ਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀਆਂ ਦੋ ਰੋਬੋਟਿਕ ਬਾਹਾਂ ਹਨ। ਇਨ੍ਹਾਂ ਵਿੱਚੋਂ ਲੰਬੀ ਬਾਂਹ ਜ਼ਿਆਦਾ ਮਹੱਤਵਪੂਰਨ ਹੈ, ਜੋ ਪੁਲਾੜ ਤੋਂ ਉਪਗ੍ਰਹਿਆਂ ਸਮੇਤ ਵਸਤੂਆਂ ਨੂੰ ਫੜ ਸਕਦੀ ਹੈ। ਮਿਸ਼ਨ ਕਮਾਂਡਰ ਫੀ ਨੇ ਕਿਹਾ ਕਿ “ਅਸੀਂ ਸਾਰੇ ਨਿਰਧਾਰਤ ਕਾਰਜ ਪੂਰੇ ਕਰ ਲਏ ਹਨ। ਅਸੀਂ ਆਪਣੀ ਮਾਤ ਭੂਮੀ ਪਰਤ ਕੇ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News