ਆਸਟ੍ਰੇਲੀਆ ''ਚ ਹਜ਼ਾਰਾਂ ਕਿਸਾਨ ਸੜਕਾਂ ''ਤੇ, ਜਾਣੋ ਵਜ੍ਹਾ

Sunday, Jun 02, 2024 - 12:36 PM (IST)

ਆਸਟ੍ਰੇਲੀਆ ''ਚ ਹਜ਼ਾਰਾਂ ਕਿਸਾਨ ਸੜਕਾਂ ''ਤੇ, ਜਾਣੋ ਵਜ੍ਹਾ

ਪਰਥ- ਆਸਟ੍ਰੇਲੀਆ ਵਿਖੇ ਹਜ਼ਾਰਾਂ ਕਿਸਾਨ ਅਲਬਾਨੀਜ਼ ਸਰਕਾਰ ਦੇ ਇਕ ਫ਼ੈਸਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਪਰਥ ਵਿੱਚ 3000 ਤੋਂ ਵੱਧ ਕਿਸਾਨ, ਟਰੱਕ ਡਰਾਈਵਰ, ਸ਼ੀਅਰਰ (ਉੱਨ ਕੱਟਣ ਵਾਲੇ) ਅਤੇ ਉਨ੍ਹਾਂ ਦੇ ਪਰਿਵਾਰ ਲਾਈਵ ਭੇਡਾਂ ਦੀ ਬਰਾਮਦ 'ਤੇ ਰੋਕ ਦੇ ਵਿਰੋਧ ਲਈ ਇਕੱਠੇ ਹੋਏ ਹਨ। ਇਹ ਪਾਬੰਦੀ 2028 ਵਿੱਚ ਲਾਗੂ ਹੋਵੇਗੀ, ਜਿਸ ਨਾਲ ਇਹ ਚਿੰਤਾ ਵੱਧ ਗਈ ਹੈ ਕਿ ਇਸ ਉਦਯੋਗ 'ਤੇ ਬਹੁਤ ਜ਼ਿਆਦਾ ਨਿਰਭਰ ਖੇਤਰੀ ਭਾਈਚਾਰਿਆਂ ਲਈ ਵਿਨਾਸ਼ਕਾਰੀ ਨਤੀਜੇ ਹੋਣਗੇ।

PunjabKesari

1500 ਤੋਂ ਵੱਧ ਯੂ.ਟੀ.ਈ, ਟਰੱਕਾਂ ਅਤੇ ਟਰੈਕਟਰਾਂ ਵਿੱਚ ਕਿਸਾਨਾਂ ਨੇ ਆਪਣੀ ਨਿਰਾਸ਼ਾ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਅਲਬਾਨੀਜ਼ ਸਰਕਾਰ ਤੋਂ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਖੇਤਰੀ ਲੋਕਾਂ ਨੂੰ ਡਰ ਹੈ ਕਿ ਪਾਬੰਦੀ ਦੇਸ਼ ਦੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਵੇਗੀ। ਕਿਸਾਨ ਵੇਸ ਹੈਗਬੂਮ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਫੈਡਰਲ ਸਰਕਾਰ ਪਿੱਛੇ ਨਹੀਂ ਹਟ ਰਹੀ ਹੈ। ਉੱਧਰ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ, "ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਇਸ ਨੀਤੀ ਨੂੰ ਪੱਛਮੀ ਆਸਟ੍ਰੇਲੀਅਨਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ।" ਉਸ ਨੇ ਅੱਗੇ ਕਿਹਾ,“ਇਸ ਲਈ ਹੁਣ ਅਸੀਂ ਜੋ ਕਰ ਰਹੇ ਹਾਂ ਉਹ ਹੈ ਅੱਗੇ ਵਧਣਾ ਤੇ ਚੋਣ ਪ੍ਰਤੀਬੱਧਤਾ ਨੂੰ ਪੂਰਾ ਕਰਨਾ।”

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਖ਼ਤਮ

ਦੂਜੇ ਪਾਸੇ ਇਸ ਉਦਯੋਗ ਨਾਲ ਸਬੰਧਤ ਅਧਿਕਾਰੀਆਂ ਨੇ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਇਸ ਵਿੱਚ ਜਾਨਵਰਾਂ ਦੀ ਭਲਾਈ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ ਅਤੇ ਕਿਹਾ ਹੈ ਕਿ ਆਸਟ੍ਰੇਲੀਆ ਵਿਸ਼ਵ ਵਿੱਚ ਕੁਝ ਉੱਚੇ ਮਿਆਰਾਂ ਦੀ ਪਾਲਣਾ ਕਰਦਾ ਹੈ। ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਪਾਬੰਦੀ ਖ਼ਿਲਾਫ਼ ਉਦੋਂ ਤੱਕ ਲੜਾਈ ਜਾਰੀ ਰੱਖਣਗੇ ਜਦੋਂ ਤੱਕ ਇਸਨੂੰ ਰੱਦ ਨਹੀਂ ਕੀਤਾ ਜਾਂਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News