ਸਿਡਨੀ ''ਚ ਸਬ-ਸਟੇਸ਼ਨ ਨੂੰ ਲੱਗੀ ਅੱਗ, ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਹੋਏ ਮਜ਼ਬੂਰ

06/12/2017 4:01:38 PM

ਸਿਡਨੀ— ਆਸਟਰੇਲੀਆ 'ਚ ਸੋਮਵਾਰ ਦਾ ਦਿਨ ਸ਼ਾਇਦ ਮਾੜਾ ਚੜ੍ਹਿਆ ਹੈ। ਇਕ ਤੋਂ ਬਾਅਦ ਹਾਦਸੇ ਦੀਆਂ ਖਬਰਾਂ ਮਿਲ ਰਹੀਆਂ ਹਨ। ਹੁਣ ਪੂਰਬੀ ਸਿਡਨੀ 'ਚ ਬਿਜਲੀ ਸਬ-ਸਟੇਸ਼ਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਸਬ-ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ, ਜਿਸ ਕਾਰਨ ਤਕਰੀਬਨ 3000 ਲੋਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜ਼ਬੂਰ ਹੋਏ ਅਤੇ ਕਾਰੋਬਾਰ ਠੱਪ ਹੋ ਗਏ। ਅੱਗ ਮੈਸਿਨ ਪਲੇਸ 'ਚ ਮੈਟਾਵਿਲੇ 'ਚ ਕਰੀਬ 2.30 ਵਜੇ ਲੱਗੀ। 
ਅੱਗ ਲੱਗਣ ਕਾਰਨ ਨੇੜੇ ਦੀਆਂ ਇਮਾਰਤਾਂ ਪ੍ਰਭਾਵਿਤ ਹੋਈਆਂ, ਇਲਾਕੇ 'ਚ ਸਥਿਤ 20 ਲੋਕਾਂ ਨੂੰ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ। ਮੌਕੇ 'ਤੇ ਪੁੱਜੇ ਫਾਇਰਫਾਈਟਰਜ਼ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਦੁਪਹਿਰ ਨੂੰ ਮੈਲਬੌਰਨ ਦੇ ਮੈਟਾਵਿਲੈ 'ਚ ਚਾਰੇ ਪਾਸੇ ਕਾਲਾ ਧੂੰਆਂ ਹੀ ਛਾ ਗਿਆ। ਅਧਿਕਾਰੀ ਬਿਜਲੀ ਨੂੰ ਠੀਕ ਕਰ ਰਹੇ ਹਨ ਅਤੇ ਸ਼ਾਮ 8 ਵਜੇ ਤੱਕ ਬਿਜਲੀ ਮੁੜ ਬਹਾਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।


Related News