ਬੀਤੇ ਨੌ ਸਾਲਾਂ ਤੋਂ ਇਹ ਨੌਜਵਾਨ ਕਰ ਰਿਹਾ ਹੈ ਜਹਾਜ਼ ਬਣਾਉਣ ਦਾ ਕੰਮ, ਦੇਖੋ ਤਸਵੀਰਾਂ

06/28/2017 12:58:38 PM

ਸਾਨ ਫ੍ਰਾਂਸਸਿਸਕੋ— ਉਂਝ ਤਾਂ ਕਾਗਜ਼ ਦਾ ਜਹਾਜ਼ ਬਣਾਉਣ 'ਚ ਕੁਝ ਹੀ ਮਿੰਟ ਲੱਗਦੇ ਹਨ ਪਰ ਅਮਰੀਕਾ ਦਾ ਇਕ ਨੌਜਵਾਨ ਡਿਜ਼ਾਈਨਰ ਬੀਤੇ ਨੌ ਸਾਲਾਂ ਤੋਂ ਕਾਗਜ਼ ਦਾ ਜਹਾਜ਼ ਬਣਾਉਣ 'ਚ ਬਿਜ਼ੀ ਹੈ। ਸਾਨ ਫ੍ਰਾਂਸਸਿਸਕੋ ਦੇ ਰਹਿਣ ਵਾਲੇ 25 ਸਾਲਾ ਲੁਕਾ ਲਕੋਨੀ-ਸਟੀਵਰਟ ਸਾਲ 2008 'ਚ ਇੰਟਰਨੈੱਟ 'ਤੇ ਏਅਰ ਇੰਡੀਆ ਬੋਇੰਗ 777 ਜਹਾਜ਼ ਦੀਆਂ ਤਸਵੀਰਾਂ ਦੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਸ ਦਾ ਕਾਗਜ਼ ਦਾ ਮਾਡਲ ਬਣਾਉਣ ਦੀ ਠਾਣ ਲਈ।

PunjabKesariਸਟੀਵਰਟ ਹੁਣ ਤੱਕ ਇਸ ਜਹਾਜ਼ ਨੂੰ ਬਣਾਉਣ ਲਈ 10 ਹਜ਼ਾਰ ਘੰਟੇ ਖਰਚ ਕਰ ਚੁੱਕਿਆ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਸਟੀਵਰਟ ਇਸ ਸਾਲ ਏਅਰ ਇੰਡੀਆ ਦੇ ਜਹਾਜ਼ ਦਾ ਇਹ ਡਿਜ਼ਾਈਨ ਤਿਆਰ ਕਰ ਲਵੇਗਾ। ਸਟੀਵਰਟ ਨੇ ਇਹ ਪ੍ਰੋਜੈਕਟ ਪੂਰਾ ਕਰਨ  ਲਈ ਪੜ੍ਹਾਈ ਵੀ ਛੱਡ ਦਿੱਤੀ। ਉਹ ਸਾਲ 2014 'ਚ ਵੀ ਸੁਰਖੀਆਂ 'ਚ ਆਏ ਸਨ ਜਦੋਂ ਉਹ ਏਅਰ ਇੰਡੀਆ ਦੇ ਕਾਗਜ਼ ਵਾਲੇ ਜਹਾਜ਼ ਦੀ ਸੀਟ ਬਣਾ ਰਿਹਾ ਸੀ। 
ਇਸ ਜਹਾਜ਼ ਦੀ ਇਕੋਨਾਮੀ ਕਲਾਸ ਦੀ ਸੀਟ ਬਣਾਉਣ 'ਚ ਉਸ ਨੂੰ 20 ਮਿੰਟ ਦਾ ਸਮਾਂ ਲੱਗਾ ਸੀ। ਜਦਕਿ ਬਿਜਨੇਸ ਕਲਾਸ ਦੀ ਸੀਟ ਬਣਾਉਣ ਲਈ ਚਾਰ ਤੋਂ ਛੇ ਘੰਟੇ ਅਤੇ ਅੱਠ ਘੰਟੇ ਪਹਿਲੀ ਕਲਾਸ ਦੀ ਸੀਟ ਬਣਾਉਣ 'ਚ ਲੱਗੇ। ਸਟੀਵਰਟ ਨੇ ਸਿੰਗਾਪੁਰ ਏਅਰਲਾਈਨਜ਼ ਲਈ ਵੀ ਕਾਗਜ਼ ਦੇ ਜਹਾਜ਼ ਨਾਲ ਇਕ ਵਿਗਿਆਪਨ ਕੀਤਾ ਹੈ।

PunjabKesariਇਹ ਹੈ ਖਾਸੀਅਤ

PunjabKesari
ਸਟੀਵਰਟ ਦੁਆਰਾ ਬਣਾਏ ਗਏ ਕਾਗਜ਼ ਦੇ ਜਹਾਜ਼ 'ਚ ਸੀਟ ਹੋਣ ਜਾਂ ਦਰਵਾਜੇ, ਸਾਰੇ ਠੀਕ ਉਸੇ ਤਰ੍ਹਾਂ ਬੰਦ ਹੁੰਦੇ ਹਨ ਅਤੇ ਖੁੱਲ੍ਹਦੇ ਹਨ ਜਿਵੇਂ ਕਿ ਅਸਲੀ ਜਹਾਜ਼ 'ਚ ਹੁੰਦਾ ਹੈ। ਇੰਜਣ ਤੋਂ ਲੈ ਕੇ ਜਹਾਜ਼ ਦੇ ਪਹੀਏ ਤੱਕ ਬਹੁਤ ਬਾਰੀਕੀ ਨਾਲ ਬਣਾਏ ਗਏ ਹਨ, ਜਿਸ ਕਾਰਨ ਇਹ ਜਹਾਜ਼ ਚਰਚਾ 'ਚ ਬਣਿਆ ਹੋਇਆ ਹੈ। ਇਸ ਨੂੰ ਬਣਾਉਣ 'ਚ ਸਟੀਵਰਟ ਕਈ ਤਰ੍ਹਾਂ ਦੇ ਕਟਰ, ਪ੍ਰਿੰਟਆਊਟ ਕੰਪਿਊਟਰ 'ਤੇ ਬਣੀਆਂ ਤਸਵੀਰਾਂ ਦੀ ਵੀ ਵਰਤੋਂ ਕਰ ਰਿਹਾ ਹੈ।


Related News