ਪਿੱਛਾ ਕਰ ਰਹੇ ਲੋਕਾਂ ਤੋਂ ਘਬਰਾਏ ਨੌਜਵਾਨ, ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਇਕ ਦੀ ਮੌਤ

Tuesday, May 14, 2024 - 04:03 PM (IST)

ਪਿੱਛਾ ਕਰ ਰਹੇ ਲੋਕਾਂ ਤੋਂ ਘਬਰਾਏ ਨੌਜਵਾਨ, ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਇਕ ਦੀ ਮੌਤ

ਲੁਧਿਆਣਾ (ਗੌਤਮ) : ਸਥਾਨਕ ਡਾਬਾ ਰੋਡ 'ਤੇ ਮੋਟਰਸਾਈਕਲ 'ਤੇ ਜਾ ਰਿਹਾ ਨੌਜਵਾਨ ਅਤੇ ਉਸ ਦਾ ਸਾਥੀ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਇਲਾਜ ਦੌਰਾਨ ਦਿਨੇਸ਼ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਨਿਖਿਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਨਿਊ ਸ਼ਿਮਲਾਪੁਰੀ ਮੁਹੱਲਾ ਗੋਬਿੰਦ ਨਗਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਿਖਿਲ, ਰੋਹਿਤ ਅਤੇ ਦਿਨੇਸ਼ ਨਾਲ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਹੇ ਸੀ। ਢੋਲੇਵਾਲ ਚੌਂਕ ਨੇੜੇ ਕਰੀਬ 8-9 ਨੌਜਵਾਨਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਅਤੇ ਭੱਜ ਗਏ।

ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦਿਨੇਸ਼ ਅਤੇ ਨਿਖ਼ਿਲ ਇਕ ਮੋਟਰਸਾਈਕਲ 'ਤੇ ਸਨ। ਪਿੱਛਾ ਕਰ ਰਹੇ ਨੌਜਵਾਨਾਂ ਤੋਂ ਡਰਨ ਕਾਰਨ ਦਿਨੇਸ਼ ਦੇ ਮੋਟਰਸਾਈਕਲ ਦਾ ਬੈਲੇਂਸ ਵਿਗੜ ਗਿਆ ਅਤੇ ਮੋਟਰਸਾਈਕਲ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਦੌਰਾਨ ਦੋਵੇਂ ਹੇਠਾਂ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ। ਪਿੱਛਾ ਕਰ ਰਹੇ ਨੌਜਵਾਨ ਉਨ੍ਹਾਂ ਦੇ ਡਿੱਗਣ ਮਗਰੋਂ ਫ਼ਰਾਰ ਹੋ ਗਏ। ਫਿਲਹਾਲ ਪੁਲਸ ਨੇ ਮਾਮਲੇ ਸਬੰਧੀ 9 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News