ਇਟਲੀ ਦੀ ਇਸ ਵਿਸ਼ਾਲ ਝੀਲ ਨੂੰ ਕਿਹਾ ਜਾਂਦੈ 'Land of God' (ਦੇਖੋ ਤਸਵੀਰਾਂ)

07/16/2017 7:42:40 PM

ਰੋਮ— ਯੂਰਪ 'ਚ ਸਭ ਤੋਂ ਸੋਹਣਾ ਤੇ ਇਤਿਹਾਸਕ ਚੀਜਾਂ ਨਾਲ ਭਰਿਆ ਦੇਸ਼ ਦੁਨੀਆ 'ਚ ਸਭ ਤੋਂ ਸੋਹਣਾ ਅਤੇ ਲੋਕਾਂ 'ਚ ਪ੍ਰਸਿੱਧ ਦੇਸ਼ ਹੈ। ਇਥੋਂ ਦੇ ਸ਼ਹਿਰ ਆਪਣੀ ਖੂਬਸੂਰਤੀ ਕਾਰਨ ਕਾਫੀ ਚਰਚਾ 'ਚ ਹਨ। ਇਸੇ ਤਰ੍ਹਾਂ ਇਟਲੀ 'ਚ ਗਾਰਡਾ ਦੀ ਸਭ ਤੋਂ ਵੱਡੀ ਝੀਲ ਹੈ, ਜੋ ਕਿ ਕਾਫੀ ਪ੍ਰਸਿੱਧ ਹੈ ਅਤੇ ਸੈਰ-ਸਪਾਟੇ ਲਈ ਕਾਫੀ ਮਸ਼ਹੂਰ ਹੈ। ਇਥੇ ਵੱਡੀ ਗਿਣਤੀ 'ਚ ਲੋਕ ਛੁੱਟੀਆਂ ਬਿਤਾਉਣ ਜਾਂ ਘੁੰਮਣ-ਫਿਰਨ ਆਉਂਦੇ ਹਨ ਅਤੇ ਆਪਣੀਆਂ ਯਾਦਾਂ ਦੀ ਕੈਮਰੇ 'ਚ ਕੈਦ ਕਰ ਕੇ ਲੈ ਜਾਂਦੇ ਹਨ। ਇਥੇ ਸਥਿਤ ਪ੍ਰੇਗਾਨਿਸਾ ਪਿੰਡ ਤੋਂ ਤਕਰੀਬਨ ਡੇਢ ਘੰਟੇ ਪੈਦਲ ਚੱਲ ਕੇ ਇਸ ਚੱਟਾਨ ਤੱਕ ਪਹੁੰਚਿਆ ਜਾਂਦਾ ਹੈ। 
ਇਹ ਝੀਲ ਇਟਲੀ ਦੇ ਉੱਤਰ ਵੱਲ ਸਥਿਤ ਹੈ। ਇਸ ਝੀਲ ਦੇ ਕੰਢੇ 'ਪੁੰਟਾ ਦੇ ਲਾਰਿਸੀ' ਪਹਾੜ ਹਨ। ਨੇੜੇ ਸਥਿਤ ਚੱਟਾਨਾਂ ਕਾਰਨ ਝੀਲ ਦਾ ਸ਼ਾਨਦਾਰ ਨਜ਼ਾਰਾ ਨਜ਼ਰ ਆਉਂਦਾ ਹੈ। ਇਹ ਇਟਲੀ ਦੀ ਸਭ ਤੋਂ ਵੱਡੀ ਝੀਲ ਹੈ। ਝੀਲ ਨੂੰ 8ਵੀਂ ਸ਼ਤਾਬਦੀ ਨਾਲ ਸਬੰਧਿਤ ਦਸਤਾਵੇਜਾਂ 'ਚ ਗਾਰਡਾ ਨਾਂ ਦਿੱਤਾ ਗਿਆ ਸੀ, ਉਸੇ ਨਾਂ ਦਾ ਇਥੇ ਸ਼ਹਿਰ ਵੀ ਹੈ। ਇਹ ਨਾਂ ਜਰਮਨ ਸ਼ਬਦ ਵਰਡਾ ਤੋਂ ਲਿਆ ਗਿਆ ਸੀ, ਜਿਸ ਦਾ ਅਰਥ ਹੈ 'ਗੌਡ ਦੀ ਜਗ੍ਹਾ'। ਝੀਲ ਦਾ ਇਹ ਇਲਾਕਾ ਪਹਾੜਾਂ ਨਾਲ ਘਿਰਿਆ ਹੋਇਆ ਹੈ। ਝੀਲ ਦੇ ਦੱਖਣ 'ਚ ਸਥਿਤ ਸਰੀਰਿਓਨ ਦਾ ਪ੍ਰਸਿੱਧ ਗਢਵਾਲੇ ਸ਼ਹਿਰ, ਕਾਫੀ ਪ੍ਰਸਿੱਧ ਹੈ। ਵਰਜੀਨੀਆ ਅਤੇ ਕੈਟੁਲੋ ਸਪਾ-ਸਪਾ ਸੰਕੁਲ ਦੇ ਨਾਲ-ਨਾਲ ਕਈ ਰੈਸਟੋਰੈਂਟ, ਹੋਟਲ, ਫੈਸ਼ਨ ਸਟੋਰ ਅਤੇ ਬਾਜ਼ਾਰ ਹਨ, ਜਿੱਥੇ ਲੋਕ ਖਰੀਦੋ-ਫਰੋਖਤ ਕਰ ਸਕਦੇ ਹਨ।


Related News