ਅਫਗਾਨਿਸਤਾਨ ’ਚੋਂ ਕੱਢੇ ਗਏ ਲੋਕਾਂ ਨੂੰ 13 ਦੇਸ਼ ਆਸਰਾ ਦੇਣਗੇ
Sunday, Aug 22, 2021 - 12:49 PM (IST)
ਵਾਸ਼ਿੰਗਟਨ (ਭਾਸ਼ਾ): ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਫਗਾਨਿਸਤਾਨ ’ਚੋਂ ਕੱਢੇ ਗਏ ਅਤੇ ਖਤਰਿਆਂ ਦਾ ਸਾਹਮਣਾ ਕਰ ਰਹੇ ਅਫਗਾਨ ਲੋਕਾਂ ਨੂੰ ਅਮਰੀਕਾ ਸਮੇਤ 13 ਦੇਸ਼ਾਂ ਨੇ ਆਰਜ਼ੀ ਤੌਰ ’ਤੇ ਆਸਰਾ ਦੇਣ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਬਲਿੰਕਨ ਨੇ ਕਿਹਾ ਕਿ ਸੰਭਾਵਤ ਅਫਗਾਨ ਸ਼ਰਨਾਰਥੀਆਂ ਜਿਨ੍ਹਾਂ ਦਾ ਅਮਰੀਕਾ ਵਿਚ ਮੁੜ-ਵਸੇਬੇ ਦਾ ਪਹਿਲਾਂ ਤੋਂ ਪ੍ਰਬੰਧ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਅਲਬਾਨੀਆ, ਕੈਨੇਡਾ, ਕੋਲੰਬੀਆ, ਕੋਸਟਾ ਰਿਕਾ, ਚਿਲੀ, ਕੋਸੋਵੋ, ਉੱਤਰੀ ਮਕਦੂਨੀਆ, ਮੈਕਸੀਕੋ, ਪੋਲੈਂਡ, ਕਤਰ, ਰਵਾਂਡਾ, ਯੂਕ੍ਰੇਨ ਤੇ ਯੁਗਾਂਡਾ ਵਿਚ ਜਗ੍ਹਾ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਨਾਲ ਕੰਮ ਕਰਨ ਦਾ ਰਸਤਾ ਖੁੱਲ੍ਹਾ : ਜਾਨਸਨ
ਟ੍ਰਾਂਜ਼ਿਟ ਦੇਸ਼ਾਂ ਵਿਚ ਬਹਿਰੀਨ, ਬ੍ਰਿਟੇਨ, ਡੈੱਨਮਾਰਕ, ਜਰਮਨੀ, ਇਟਲੀ, ਕਜ਼ਾਕਿਸਤਾਨ, ਕੁਵੈਤ, ਕਤਰ, ਤਾਜਿਕਿਸਤਾਨ, ਤੁਰਕੀ, ਸੰਯੁਕਤ ਅਰਬ ਅਮੀਰਾਤ ਤੇ ਉਜ਼ਬੇਕਿਸਤਾਨ ਸ਼ਾਮਲ ਹਨ। ਬਲਿੰਕਨ ਨੇ ਕਿਹਾ ਕਿ ਅਸੀਂ ਹੋਰ ਦੇਸ਼ਾਂ ਵਲੋਂ ਮਦਦ ਦਿੱਤੇ ਜਾਣ ’ਤੇ ਵਿਚਾਰ ਕੀਤੇ ਜਾਣ ਤੋਂ ਖੁਸ਼ ਹਾਂ।