ਇਹ ਹਨ ਦੁਨੀਆ ਦੇ ਸਭ ਤੋਂ ਲੰਬੀ ਦੂਰੀ ਦੇ ਹਵਾਈ ਸਫਰ, ਲੱਗਦੇ ਹਨ 17 ਤੋਂ ਵਧੇਰੇ ਘੰਟੇ

09/22/2019 2:43:44 PM

ਨਵੀਂ ਦਿੱਲੀ/ਵਾਸ਼ਿੰਗਟਨ— ਹਵਾਈ ਸਫਰ ਆਪਣੇ ਆਪ 'ਚ ਇਕ ਰੋਮਾਂਚਕ ਤਜ਼ਰਬਾ ਹੁੰਦਾ ਹੈ। ਹੁਣ ਤੱਕ ਤੁਸੀਂ ਕਿੰਨੀ ਲੰਬੀ ਯਾਤਰਾ ਕੀਤੀ ਹੈ, ਤਿੰਨ ਤੋਂ ਪੰਜ ਘੰਟੇ, 10 ਘੰਟੇ ਜਾਂ 15 ਘੰਟੇ! ਪਰ ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਅਨ ਏਅਰਲਾਈਨ ਕਵਾਂਟਾਸ ਏਅਰਵੇਜ਼ ਦੁਨੀਆ ਦੀ ਸਭ ਤੋਂ ਲੰਬੀ ਦੂਰੀ ਵਾਲੀ ਉਡਾਣ ਦੀ ਟੈਸਟਿੰਗ ਕਰ ਰਹੀ ਹੈ। ਇਸ ਯਾਤਰਾ ਦੌਰਾਨ ਯਾਤਰੀ 19 ਘੰਟੇ ਫਲਾਈਟ 'ਚ ਹੀ ਰਹਿਣਗੇ।

ਦੁਨੀਆ ਦੀਆਂ 5 ਸਭ ਤੋਂ ਲੰਬੀ ਦੂਰੀ ਦੀਆਂ ਉਡਾਣਾਂ
ਸਿੰਗਾਪੁਰ ਤੋਂ ਅਮਰੀਕਾ

ਸਿੰਗਾਪੁਰ ਤੋਂ ਅਮਰੀਕਾ ਦੀ ਨਿਊਯਾਰਕ ਸਿਟੀ ਦਾ ਸਫਰ 16 ਹਜ਼ਾਰ 737 ਕਿਲੋਮੀਟਰ ਲੰਬਾ ਹੈ। ਪਿਛਲੇ ਸਾਲ ਅਕਤੂਬਰ 'ਚ ਸ਼ੁਰੂ ਹੋਈ ਫਲਾਈਟ ਨਾਨ-ਸਟਾਪ 17 ਘੰਟੇ 25 ਮਿੰਟ 'ਚ ਇਹ ਸਫਰ ਪੂਰਾ ਕਰਦੀ ਹੈ। ਸਿੰਗਾਪੁਰ ਏਅਰਲਾਈਨ ਇਸ ਨੂੰ ਸਭ ਤੋਂ ਲੰਬੀ ਦੂਰੀ ਦੀ ਉਡਾਣ ਹੋਣ ਦਾਅਵਾ ਕਰਦੀ ਹੈ।

ਦੋਹਾ ਤੋਂ ਆਕਲੈਂਡ
ਕਤਰ ਏਅਰਵੇਜ਼ ਦੀ ਫਲਾਈਟ ਦੋਹਾ ਤੋਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦਾ ਸਫਰ ਤੈਅ ਕਰਦੀ ਹੈ। ਇਹ ਸਫਰ 14 ਹਜ਼ਾਰ 535 ਕਿਲੋਮੀਟਰ ਲੰਬਾ ਹੈ। ਆਕਲੈਂਡ ਤੋਂ ਕਤਰ ਤੱਕ ਸਫਰ ਕਰਨ 'ਚ ਇਹ ਫਲਾਈਟ 17.30 ਘੰਟੇ ਦਾ ਸਮਾਂ ਲੈਂਦੀ ਹੈ। ਇਸ ਦੌਰਾਨ ਇਹ 10 ਟਾਈਮ ਜ਼ੋਨ ਨੂੰ ਪਾਰ ਕਰਦੀ ਹੈ।

ਪਨਾਮਾ ਤੋਂ ਦੁਬਈ
ਅਮਰੀਕੀ ਮਹਾਦੀਪ ਦੇ ਪਨਾਮਾ ਤੋਂ ਦੁਬਈ ਦੇ ਵਿਚਾਲੇ ਚੱਲਣ ਵਾਲੀ ਏਅਰਲਾਈਨ ਐਮੀਰਾਤ ਆਪਣੇ ਡੈਸਟੀਨੇਸ਼ਨ ਤੱਕ ਪਹੁੰਚਣ ਲਈ 13,825 ਕਿਲੋਮੀਟਰ ਦੀ ਸਫਰ ਤੈਅ ਕਰਦੀ ਹੈ। ਨਾਨ-ਸਟਾਪ ਫਲਾਈਟ ਦੇ ਨਜ਼ਰੀਏ ਨਾਲ ਬੋਇੰਗ777-200ਐੱਲਆਰ ਫਲਾਈਟ ਦਾ ਨਾਂ ਸਭ ਤੋਂ ਲੰਬੀ ਦੂਰੀ ਦੀਆਂ ਫਲਾਈਟਾਂ 'ਚ ਸ਼ੁਮਾਰ ਹੈ।

ਡਲਾਸ ਤੋਂ ਸਿਡਨੀ
ਅਮਰੀਕਾ ਦੇ ਟੈਕਸਾਸ ਸੂਬੇ ਦੇ ਡਲਾਸ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਵਿਚਾਲੇ ਚੱਲਣ ਵਾਲੀ ਏਅਰਲਾਈਨ ਕਵਾਂਟਾਸ ਆਪਣੇ ਡੈਸਟੀਨੇਸ਼ਨ ਤੱਕ ਪਹੁੰਚਣ ਲਈ 13,805 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ, ਜਿਸ ਲਈ ਇਹ 16 ਘੰਟੇ 55 ਮਿੰਟ ਦਾ ਸਮਾਂ ਲੈਂਦੀ ਹੈ। ਸਾਲ 2014 ਤੋਂ ਸ਼ੁਰੂ ਇਸ ਏਅਰਬੱਸ ਦਾ ਨਾਂ ਏ380-800 ਹੈ।

ਦੁਬਈ ਤੋਂ ਨਿਊਜ਼ੀਲੈਂਡ
ਐਮੀਰਾਤ ਏਰਲਾਈਨ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਤੋਂ ਨਿਊਜ਼ੀਲੈਂਡ ਦੇ ਵਿਚਾਲੇ ਉਡਾਣ ਭਰਦੀ ਹੈ। ਇਸ ਉਡਾਣ ਦੌਰਾਨ ਫਲਾਈਟ 14,192 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ, ਜਿਸ ਨੂੰ ਪੂਰਾ ਕਰਨ 'ਚ 17 ਘੰਟੇ 15 ਮਿੰਟ ਲੱਗਦੇ ਹਨ।


Baljit Singh

Content Editor

Related News